06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖੇਤ ਬਚਾਓ ਅਭਿਆਨ ਤਹਿਤ ਬਘੌਰਾਂ 'ਚ ਲਗਾਇਆ ਜਾਗਰੂਕਤਾ ਕੈਂਪ

ਅਜੀਤ ਡੈਸਕ 10-06-2026
ਨਵਾਂਸ਼ਹਿਰ, 9 ਜੂਨ (ਦੀਦਾਰ ਸਿੰਘ ਸ਼ੇਤਰਾ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰੀ ਮੁਹਿੰਮ 'ਖੇਤ ਬਚਾਓ ਅਭਿਆਨ' ਤਹਿਤ ਪਿੰਡ ਭਗੌਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਟ੍ਰੇਨਿੰਗ, ਪੀ.ਏ.ਯੂ-ਕੇ.ਵੀ.ਕੇ ਲੰਗੜੋਆ ਦੀ ਅਗਵਾਈ ਹੇਠ ਕਰਵਾਏ ਗਏ | ਇਸ ਪ੍ਰੋਗਰਾਮ ਵਿੱਚ ਰਣਧੀਰ ਸਿੰਘ, ਸੋਢੀ ਰਾਮ ਅਤੇ ਦੀਪਿਕ ਸਮੇਤ ਅਗਾਂਹਵਧੂ ਕਿਸਾਨਾਂ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ | ਕੈਂਪ ਵਿੱਚ ਵਿਗਿਆਨਕ ਤਰੀਕੇ ਨਾਲ ਮਿੱਟੀ ਦੀ ਸਿਹਤ ਦੀ ਸੰਭਾਲ ਕਰਨ ਦੀ ਅਹਿਮ ਲੋੜ 'ਤੇ ਜ਼ੋਰ ਦਿੱਤਾ ਗਿਆ | ਡਾ. ਜਸਵਿੰਦਰ ਕੁਮਾਰ ਅਸਿਸਟੈਂਟ ਪ੍ਰੋਫੈਸਰ ਫ਼ਸਲ ਵਿਗਿਆਨ ਨੇ ਮਿੱਟੀ ਦੇ ਜੈਵਿਕ ਮਾਦੇ ਨੂੰ ਵਧਾਉਣ ਅਤੇ ਜ਼ਮੀਨ ਦੀ ਲੰਬੇ ਸਮੇਂ ਦੀ ਉਪਜਾਊ ਸ਼ਕਤੀ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਫ਼ਸਲ ਦੇ ਵਧੀਆ ਉਤਪਾਦਨ ਲਈ ਮਿੱਟੀ ਦੇ ਜ਼ਰੂਰੀ ਪੋਸ਼ਕ ਤੱਤਾਂ ਦੀ ਮਹੱਤਤਾ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡਾ. ਰਾਜ ਕੁਮਾਰ ਐਕਸਟੈਂਸ਼ਨ ਅਫ਼ਸਰ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਸਬਸਿਡੀ ਵਾਲੀ ਮਸ਼ੀਨਰੀ ਅਪਣਾਉਣ ਵਿੱਚ ਮਦਦ ਕਰਨ ਲਈ ਬਣਾਈਆਂ ਗਈਆਂ ਵੱਖ-ਵੱਖ ਸਰਕਾਰੀ ਖੇਤੀਬਾੜੀ ਸਕੀਮਾਂ ਬਾਰੇ ਤੇ ਡਾ. ਤੇਜਬੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਪਸ਼ੂ ਵਿਗਿਆਨ ਨੇ ਪਸ਼ੂਆਂ ਦੀ ਸੰਤੁਲਿਤ ਖ਼ੁਰਾਕ ਅਤੇ ਟਿਕਾਊ ਖੇਤੀ, ਵਿਗਿਆਨਕ ਡੇਅਰੀ ਪ੍ਰਬੰਧਨ, ਬਿਮਾਰੀਆਂ ਦੀ ਰੋਕਥਾਮ ਅਤੇ ਪਸ਼ੂ ਧਨ ਨੂੰ ਰਵਾਇਤੀ ਖੇਤੀ ਨਾਲ ਜੋੜ ਕੇ ਘਰ ਦੀ ਕੁੱਲ ਆਮਦਨ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਬਾਰੇ ਜਾਗਰੂਕ ਕੀਤਾ | ਡਾ. ਗੁਰਿੰਦਰ ਸਿੰਘ ਡੈਮੋਨਸਟ੍ਰੇਟਰ ਪਸ਼ੂ ਵਿਗਿਆਨ ਨੇ ਸਮਝਾਇਆ ਕਿ ਮਿਆਰੀ ਮਿਨਰਲ ਮਿਸ਼ਰਣ ਧਾਤਾਂ ਦੇ ਮਿਸ਼ਰਣ ਦੀ ਨਿਯਮਤ ਵਰਤੋਂ ਪਸ਼ੂਆਂ ਵਿਚ ਪਾਚਕ ਤੱਤਾਂ ਦੀ ਕਮੀ ਨੂੰ ਰੋਕਦੀ ਹੈ, ਪ੍ਰਜਨਨ ਸਮਰੱਥਾ ਵਿੱਚ ਸੁਧਾਰ ਕਰਦੀ ਹੈ ਤੇ ਦੁੱਧ ਦੇ ਉਤਪਾਦਨ ਅਤੇ ਡਾਇਰੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ | ਡਾ. ਰਜਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਕਿਹਾ ਕਿ ਮਿੱਟੀ ਦਾ ਵਾਤਾਵਰਣ ਸਿੱਧੇ ਤੌਰ 'ਤੇ ਮਨੁੱਖੀ ਖ਼ੁਰਾਕ ਦੀ ਪੌਸ਼ਟਿਕਤਾ ਨਾਲ ਜੁੜਿਆ ਹੋਇਆ ਹੈ | ਫ਼ਸਲਾਂ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਖਾਣ ਲਈ ਸੁਰੱਖਿਅਤ ਹੋਣ | ਉਨ੍ਹਾਂ ਨੇ ਪੇਂਡੂ ਪੱਧਰ 'ਤੇ ਟਿਕਾਊ ਖੇਤੀਬਾੜੀ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਗ੍ਰਾਮ ਪੰਚਾਇਤਾਂ ਦੀ ਅਹਿਮ ਭੂਮਿਕਾ ਬਾਰੇ ਵੀ ਦੱਸਿਆ |
ਪਿਛਲੀ ਖ਼ਬਰ ਮਜਾਰੀ ਤੋਂ ਸਜਾਵਲਪੁਰ ਤੱਕ ਟੁੱਟੀ ਹੋਈ 18 ਫੁੱਟੀ ਸੜਕ ਦਾ ਨਿਰਮਾਣ ਹੋਇਆ ਸ਼ੁਰੂ ਅਗਲੀ ਖ਼ਬਰ ਸਰਹਾਲ ਕਾਜ਼ੀਆਂ ਵਿਖੇ ਐਸ. ਆਰ. ਆਈ. ਤਹਿਤ ਵੋਟਰ ਸੁਧਾਈ ਦੀ ਕਾਰਵਾਈ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।