05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਰਨਾਣਾ 'ਚ ਪਹਿਲਾ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 10-06-2026
ਨਵਾਂਸ਼ਹਿਰ, 9 ਜੂਨ (ਜਸਬੀਰ ਸਿੰਘ ਨੂਰਪੁਰ)-ਪਹਿਲਾ ਕਿ੍ਕਟ ਟੂਰਨਾਮੈਂਟ ਰਾਜਾ ਸਾਹਿਬ ਮਹੱਲਾ ਪਿੰਡ ਕਰਨਾਣਾ 'ਚ ਕਰਵਾਇਆ ਗਿਆ | ਜਿਸ 'ਚ ਕਰੀਬ 60 ਟੀਮਾਂ ਨੇ ਭਾਗ ਲਿਆ, ਫਾਈਨਲ ਮੈਚ ਪਿੰਡ ਮੀਰਪੁਰ ਲੱਖਾ ਨੇ ਜਿਤਿਆ | ਦੂਜੇ ਨੂੰ ਬਰ 'ਤੇ ਪਿੰਡ ਕਰਨਾਣਾ ਦੀ ਟੀਮ ਰਹੀ | ਮਨੀ ਪੰਚ ਵੱਲੋ ਕਮੈਂਟਰੀ ਦੀ ਸੇਵਾ ਨਿਭਾਈ ਗਈ | ਪਿੰਦਰ ਲਾਖਾ, ਪਿ੍ੰਸ ਲਾਖਾ ਪੁਰਤਗਾਲ ਵੱਲੋਂ ਖਿਡਾਰੀਆਂ 'ਤੇ ਪਤਵੰਤੇ ਸੱਜਣਾਂ ਦੇ ਮਾਨ ਸਨਮਾਨ ਲਈ ਟਰਾਫੀਆਂ ਦਾ ਯੋਗਦਾਨ ਰਿਹਾ | ਪਹਿਲਾ ਇਨਾਮ ਸਾਈ ਮੀਕੇ ਸ਼ਾਹ ਵਲੋਂ ਜੇਤੂ ਟੀਮ ਨੂੰ ਦਿੱਤਾ ਗਿਆ | ਜਸਵਿੰਦਰ ਲਾਖਾ ਵੱਲੋਂ ਦੂਜਾ ਤੇ ਤੀਸਰਾ ਜਿੰਦਰ ਧੀਰ ਵੱਲੋਂ ਦਿੱਤਾ ਗਿਆ | ਇਸ ਮੌਕੇ 'ਤੇ ਕਰਨੈਲ ਲਾਖਾ, ਗੁਰਪ੍ਰੀਤ ਲਾਖਾ, ਗੁਰਜੀਤ ਬੰਗੜ੍ਹ, ਸੁਨੀਲ ਲਾਖਾ, ਸਾਬਕਾ ਸਿਵਲ ਸਰਜਨ ਡਾ. ਬਲਵੀਰ ਕੁਮਾਰ ਤੇ ਪੰਚ ਸੁਰਿੰਦਰ ਪਾਲ, ਸਰਬਜੀਤ ਬੰਗਰ, ਨਿਰਮਲ ਲਾਖਾ, ਕੁਲਵੰਤ ਲਾਖਾ, ਪ੍ਰਧਾਨ ਸੁਰਿੰਦਰ ਕੁਮਾਰ ਲਾਖਾ, ਨਿਰਮਲ ਲਾਖਾ ਤੇ ਸਾਬਕਾ ਪੰਚ ਸੀਤਲ ਦਾਸ ਲਾਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਨਤਾ 'ਤੇ ਮਹਿੰਗਾਈ ਦੀ ਮਾਰ, ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਮੋਦੀ ਸਰਕਾਰ -ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸੱਤਵੇਂ ਭੰਗੜਾ ਸਿਖ਼ਲਾਈ ਕੈਂਪ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।