09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਰੇਟਾ ਕਾਰ ਨੇ ਟਰੈਕਟਰ ਨੂੰ ਮਾਰੀ ਪਿੱਛੋਂ ਟੱਕਰ ਹਾਦਸੇ ’ਚ ਟਰੈਕਟਰ ਦੀਆਂ ਪਈਆਂ ਬਾਜੀਆਂ, ਚਾਲਕ ਹੋਇਆ ਜ਼ਖ਼ਮੀ

ਅਜੀਤ ਡੈਸਕ 13-06-2026
ਬਲਾਚੌਰ/ਕਾਠਗੜ੍ਹ, 12 ਜੂਨ (ਨਰੇਸ਼ ਧੋਲ, ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਕੰਗਣਾ ਪੁੱਲ ਸਾਹਮਣੇ ਹਵੇਲੀ ਢਾਬੇ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਬਲਾਚੌਰ ਦੇ ਏ. ਐਸ. ਆਈ. ਪੁਸ਼ਵਿੰਦਰ ਸਿੰਘ ਨੇ ਦੱਸਿਆ ਇੱਕ ਕਰੈਟਾ ਜਿਸ ਦਾ ਨੰਬਰ ਪੀ.ਬੀ 70 ਐਮ 4698 ਜਿਸ ਨੂੰ ਮੈਡਮ ਪ੍ਰਿਆ ਵਾਸੀ ਜ਼ੀਰਕਪੁਰ ਚਲਾ ਰਹੀ ਸੀ, ਜੋ ਕਿ ਰੋਪੜ ਸਾਇਡ ਤੋਂ ਨਵਾਂਸ਼ਹਿਰ ਜਾ ਰਹੀ ਸੀ। ਜਦੋਂ ਇਹ ਕਾਰ ਉਪਰੋਕਤ ਸਥਾਨ ‘ਤੇ ਪਹੁੰਚੀ ਤਾਂ ਕਾਰ ਦੇ ਅੱਗੇ ਨਵਾਂ ਨਿਊ ਹੋਲੈਂਡ ਟਰੈਕਟਰ ਜਾ ਰਿਹਾ ਸੀ, ਜਿਸ ਨੂੰ ਰਨਤੀਰ ਸਿੰਘ ਪਿੰਡ ਹਵਾਸ ਜਿਲ੍ਹਾਂ ਫਤਹਿਗੜ੍ਹ ਸਾਹਿਬ ਚਲਾ ਰਿਹਾ ਸੀ। ਇਹ ਟਰੈਕਟਰ ਰੋਪੜ ਤੋਂ ਨਵਾਂਸ਼ਹਿਰ ਸਾਇਡ ਨੂੰ ਜਾ ਰਹਾ ਸੀ, ਅਚਾਨਕ ਕਰੈਟਾ ਕਾਰ ਦਾ ਸਤੁੰਨਲ ਵਿਗੜ ਜਾਣ ਨਾਲ ਕਾਰ ਨੇ ਬੇਕਾਬੂ ਹੋ ਕੇ ਅੱਗੇ ਜਾ ਰਹੇ ਟਰੈਕਟਰ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੈਕਟਰ ਵੀ ਬੇਕਾਬੂ ਹੋ ਕੇ ਰੈਲਿੰਗ ‘ਤੇ ਚੜ੍ਹ ਕੇ ਪਲਟ ਗਿਆ। ਜਿਸ ਨਾਲ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਭਰਤੀ ਕਰਵਾਇਆ। ਹਾਦਸੇ ਵਿਚ ਕਾਰ ਤੇ ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਬਲਾਚੌਰ ਥਾਣਾ ਸਿਟੀ ਤੋਂ ਏ. ਐਸ. ਆਈ. ਪੁਸ਼ਵਿੰਦਰ ਸਿੰਘ ਮੋਕੇ ‘ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਨ।
ਪਿਛਲੀ ਖ਼ਬਰ ਬੇਕਾਬੂ ਕਾਰ ਪੁਲ ਨਾਲ ਟਕਰਾ ਕੇ ਪਲਟੀ ਕਾਰ ’ਚ ਸਵਾਰ ਪਤੀ-ਪਤਨੀ ਹੋਏ ਜ਼ਖ਼ਮੀ ਅਗਲੀ ਖ਼ਬਰ ਅੱਧੇ ਘੰਟੇ ਦੀ ਬਾਰਿਸ਼ ਨਾਲ ਹੀ ਤਲਾਬ ਦਾ ਰੂਪ ਧਾਰਨ ਕਰ ਜਾਂਦਾ ਹੈ ਬੰਗਾ ਦਾ ਬੱਸ ਅੱਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।