09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਉਮਰ ਭੋਗ ਚੁੱਕਾ ਦਰੱਖਤ ਮੁੱਖ ਸੜਕ ’ਤੇ ਡਿੱਗਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ

ਅਜੀਤ ਡੈਸਕ 13-06-2026
ਬਲਾਚੌਰ, 12 ਜੂਨ (ਨਰੇਸ਼ ਧੌਲ)-ਬਲਾਚੌਰ ਤੋਂ ਗੜ੍ਹਸ਼ੰਕਰ ਜਾਣ ਵਾਲੀ ਮੁੱਖ ਸੜਕ ‘ਤੇ ਪਿੰਡ ਘਮੌਰ ਦੇ ਮੋੜ ਨਜ਼ਦੀਕ ਹਨੇਰੀ ਕਾਰਨ ਇਕ ਉਮਰ ਭੋਗ ਚੁੱਕਾ ਪਪੂਲਰ ਦਾ ਦਰੱਖਤ ਅਚਾਨਕ ਟੁੱਟ ਕੇ ਸੜਕ ‘ਤੇ ਡਿੱਗ ਗਿਆ। ਇਸ ਪਾਪੂਲਰ ਦੇ ਦਰੱਖਤ ਨੇ ਡਿੱਗਣ ਵੇਲੇ ਨਾਲ ਖੜ੍ਹੇ ਪਿੱਪਲ ਦੇ ਦਰੱਖਤ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਿਆਂ ਹੋਇਆਂ ਉਸ ਦੇ ਵੀ ਵੱਡੇ ਡਾਲੇ ਤੋੜ ਦਿੱਤੇ। ਦਰੱਖਤ ਦੇ ਸੜਕ ‘ਤੇ ਡਿੱਗਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਜਿਸ ਨੂੰ ਸਥਾਨਕ ਲੋਕਾਂ ਵਲੋਂ ਵੱਡੀ ਜੱਦੋ ਜਹਿਦ ਨਾਲ ਚਾਲੂ ਕਰਵਾਇਆ ਗਿਆ। ਜਸਵਿੰਦਰ ਸਿੰਘ ਅਜੀਮਲ ਤੇ ਹੋਰ ਨਜ਼ਦੀਕੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤਰਾਂ ਦੇ ਦੋ ਹੋਰ ਉਮਰ ਭੋਗ ਚੁੱਕੇ ਪਪੂਲਰ ਦੇ ਬੂਟੇ ਨਜ਼ਦੀਕ ਹੀ ਖੜ੍ਹੇ ਹਨ ਜੋ ਕਿਸੇ ਸਮੇਂ ਵੀ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਕਿਉਂਕਿ ਲੰਬੇ ਸਮੇਂ ਤੋਂ ਖੜ੍ਹੇ ਇਹ ਬੂਟੇ ਜਿਥੇ ਵੱਡਾ ਰੂਪ ਧਾਰਨ ਕਰ ਚੁੱਕੇ ਹਨ ਉਥੇ ਵਿਚਕਾਰੋਂ ਪੂਰੀ ਤਰਾਂ ਖੋਖਲੇ ਹੋ ਚੁੱਕੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਭਿਆਨਕ ਹਾਦਸਾ ਵਾਪਰੇ ਇਨ੍ਹਾਂ ਉਮਰ ਭੋਗ ਚੁੱਕੇ ਹੋਏ ਦਰੱਖਤਾਂ ਦੀ ਕਟਾਈ ਦਾ ਕਾਰਜ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇ।
ਪਿਛਲੀ ਖ਼ਬਰ ਸਰਕਾਰ ਜੀ ! ਇਕ ਨਜ਼ਰ ਏਧਰ ਵੀ ਮਾਰ ਲਵੋ ਅਗਲੀ ਖ਼ਬਰ ਬਲਾਚੌਰ ਵਿਖੇ ਬਲਦੇਵ ਸਿੰਘ ਸੈਣੀ ਵਲੋਂ ਸੁਪਰਡੈਂਟ ਗਰੇਡ-2 ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।