07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੁੱਚਾ ਸਿੰਘ ਸੜੋਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਹਲਕਾ ਐਸ. ਸੀ. ਵਿੰਗ ਦਾ ਪ੍ਰਧਾਨ

ਅਜੀਤ ਡੈਸਕ 16-06-2026

ਸੜੋਆ, 15 ਜੂਨ (ਹਰਮੇਲ ਸਹੂੰਗੜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣੀਕੇ ਸੀਨੀਅਰ ਮੀਤ ਪ੍ਰਧਾਨ, ਸਕੱਤਰ ਨੂੰ ਦਲਜੀਤ ਸਿੰਘ ਚੀਮਾ ਤੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਪ੍ਰਧਾਨ ਹਨੀ ਟੌਂਸਾ ਦੀ ਦੂਰਅੰਦੇਸ਼ੀ ਸੋਚ ਸਦਕਾ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਤੇ ਪਾਰਟੀ ਹਿੱਤ ਸੇਵਾਵਾਂ ਨੂੰ ਸਮਰਪਿਤ ਰਹੇ ਸੁੱਚਾ ਸਿੰਘ ਸੜੋਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਐਸ. ਸੀ. ਵਿੰਗ ਦਾ ਪ੍ਰਧਾਨ ਲਗਾਏ ਜਾਣ ਨਾਲ ਪਾਰਟੀ, ਭਾਈਚਾਰੇ ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪਾਰਟੀ ਹਾਈਕਮਾਨ ਤੇ ਪਾਰਟੀ ਦੇ ਦਰਜਾ-ਬ-ਦਰਜਾ ਆਗੂਆਂ ਦਾ ਧੰਨਵਾਦ ਕਰਦਿਆਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਐਸ.ਸੀ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਸੁੱਚਾ ਸਿੰਘ ਸੜੋਆ ਵਲੋਂ ਆਖਿਆ ਕੇ ਉਹ ‘ਆਪ’ ਅਤੇ ਉਨਾਂ ਦਾ ਸਮੁੱਚਾ ਪਰਿਵਾਰ ਪਾਰਟੀ ਪ੍ਰਤੀ ਪਹਿਲਾਂ ਤੋਂ ਹੀ ਇਕ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਸਮਾਜ ਵਿਚ ਹਰ ਇਕ ਵਿਅਕਤੀ ਦੇ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਨਾਲ ਵਿਚਰਦਾ ਆ ਰਿਹਾ ਹੈ। ਉਨਾਂ ਦੇ ਦਾਦਾ ਮਰਹੂਮ ਚੈਨ ਸਿੰਘ ਸਾਬਕਾ ਸਰਪੰਚ ਪਿੰਡ ਸੜੋਆ ਨੇ ਮੁੱਢ ਕਦੀਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਪੀੜੀ-ਦਰ-ਪੀੜੀ ਪਾਰਟੀ ਪ੍ਰਤੀ ਵਫਾਦਾਰੀ ਨਾਲ ਚੱਲਦੇ ਰਹੇ ਹਨ। ਪਾਰਟੀ ਵਲੋਂ ਜੋ ਸੇਵਾਵਾਂ ਉਨਾਂ ਦੇ ਸਿਰ ਮੱਥੇ ਲਵਾਈਆਂ ਹਨ ਉਹ ਪਹਿਲਾਂ ਨਾਲੋਂ ਵੀ ਦਿਨ-ਰਾਤ ਕਰੜੀ ਮਿਹਨਤ ਕਰਕੇ ਪਾਰਟੀ ਦੀਆਂ ਸੇਵਾਵਾਂ ਨੂੰ ਨਿਭਾਉਣਗੇ। ਹਲਕਾ ਇੰਚਾਰਜ ਹਨੀ ਟੌਸਾ, ਚੌਧਰੀ ਬਿਮਲ ਕੁਮਾਰ ਸਾਬਕਾ ਚੇਅਰਮੈਨ, ਤਰਲੋਚਨ ਰੱਕੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਦਿਲਜੀਤ ਮਾਣੇਵਾਲ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਨਰਿੰਦਰ ਕੁਮਾਰ ਬੀ.ਸੀ ਸੈਲ ਵਾਈਸ ਪ੍ਰਧਾਨ ਨਵਾਂਸ਼ਹਿਰ, ਬਹਾਦਰ ਸਿੰਘ ਪੈਲੀ, ਜੋਗਿੰਦਰ ਸਿੰਘ ਅਟਵਾਲ, ਹਜੂਰਾ ਸਿੰਘ ਪੈਲੀ, ਸੰਜੇ ਮਲਹੋਤਰਾ, ਵਿਜੇ ਸਹਿਗਲ, ਅਸ਼ਵਨੀ ਸੜੋਆ, ਤੀਰਥ ਰਾਮ ਸ਼ਰਮਾ, ਅਸ਼ੋਕ ਪਟਵਾਰੀ, ਸੁਰੇਸ ਕੁਮਾਰ, ਹਰਜਾਪ ਸਿੰਘ ਕਾਲਾ, ਬਲਜੀਤ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਰਾਜ ਕੁਮਾਰ ਸੋਨੂੰ ਪ੍ਰਧਾਨ, ਸ਼ਿਵ ਰਾਮ ਸਿੰਘ ਪਾਲੀ, ਸੋਢੀ ਰਾਮ ਨੰਬਰਦਾਰ, ਕਮਲਜੀਤ ਟਾਈਪਿਸਟ, ਅਜੀਤ ਸਿੰਘ ਵਸੀਕਾ ਨਵੀਸ, ਰਜਿੰਦਰ ਸਿੰਘ ਬੰਟੀ ਕਰੀਮਪੁਰ ਧਿਆਨੀ, ਵਿਜੇ ਕੁਮਾਰ ਫੌਜੀ ਕਰੀਮਪੁਰ ਧਿਆਨੀ ਆਦਿ ਨੇ ਵੀ ਹਾਈਕਮਾਨ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਅਕਾਲੀ ਦਲ ਦੇ ਐਸ. ਸੀ. ਵਿੰਗ ਦਾ ਹਲਕੇ ’ਚ ਵਿਸਥਾਰ ਜਲਦੀ-ਭੱਟੀ ਅਗਲੀ ਖ਼ਬਰ 5911 ਕ੍ਰਿਕਟ ਕਲੱਬ ਰਾਹੋਂ ਨੇ ਕਰਵਾਇਆ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।