07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਹੁਣ ਤੋਂ ਹੀ ਸ਼ੁਰੂ ਕਰੇ ਯੋਗ ਪ੍ਰਬੰਧ-ਮੰਗੂਪੁਰ

ਅਜੀਤ ਡੈਸਕ 16-06-2026

ਬਲਾਚੌਰ, 15 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਕਾਂਗਰਸ ਪਾਰਟੀ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੰਦਿਆਂ ਹੋਇਆਂ ਕਿਹਾ ਕਿ ਭਾਖੜਾ ਡੈਮ ਭਰ ਰਿਹਾ ਹੈ ਪਰ ਪੰਜਾਬ ਸਰਕਾਰ ਬੇਖ਼ਬਰ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਵਾਧੂ ਪਾਣੀ ਦੀ ਵਰਤੋਂ ਨਾ ਹੋਈ ਤਾਂ ਬਰਸਾਤ ‘ਚ ਹੜ੍ਹਾਂ ਦਾ ਖ਼ਤਰਾ ਬਣ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ‘ਚ ਵੀ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕਣ ਕਾਰਨ ਕਈ ਖੇਤਰਾਂ ਵਿਚ ਹੜ੍ਹਾਂ ਦੀ ਸਥਿਤੀ ਬਣੀ ਸੀ, ਜਿਸ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਹਿੱਸੇ ਦਾ ਪਾਣੀ ਤੁਰੰਤ ਪ੍ਰਾਪਤ ਕਰ ਕੇ ਨਹਿਰਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਅੱਜ ਯੋਜਨਾਬੱਧ ਢੰਗ ਨਾਲ ਪਾਣੀ ਦੀ ਵਰਤੋਂ ਕਰਨ ਨਾਲ ਭਵਿੱਖ ਵਿਚ ਹੜਬੜਾਹਟ ਵਿਚ ਪਾਣੀ ਛੱਡਣ ਦੀ ਲੋੜ ਘਟੇਗੀ ਅਤੇ ਡੈਮ ਵਿਚ ਬਰਸਾਤ ਦੇ ਪਾਣੀ ਲਈ ਵਾਧੂ ਜਗ੍ਹਾ ਵੀ ਉਪਲੰਬਧ ਹੋਵੇਗੀ। ਅਜੇ ਮੰਗੂਪੁਰ ਨੇ ਕਿਹਾ ਕਿ ਜੂਨ ਮਹੀਨਾ ਭੂਜਲ ਰੀਚਾਰਜ ਲਈ ਸਭ ਤੋਂ ਉਚਿਤ ਸਮਾਂ ਹੁੰਦਾ ਹੈ। ਇਸ ਵੇਲੇ ਕਈ ਨਹਿਰਾਂ ਵਿਚ ਪਾਣੀ ਦਾ ਵਹਾਅ ਘੱਟ ਹੁੰਦਾ ਹੈ ਅਤੇ ਭੂਜਲ ਪੱਧਰ ਵੀ ਕਾਫੀ ਹੇਠਾਂ ਚਲਾ ਜਾਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿਥੇ ਤਕਨੀਕੀ ਤੌਰ ‘ਤੇ ਸੰਭਵ ਹੋਵੇ, ਉਥੇ ਵਾਧੂ ਪਾਣੀ ਨਾਲ ਭੂਜਲ ਭੰਡਾਰਾਂ ਨੂੰ ਮੁੜ ਭਰਿਆ ਜਾਵੇ।

ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਡੀ. ਸੀ. ਦਾ ਧੰਨਵਾਦ ਅਗਲੀ ਖ਼ਬਰ ਨੈਸ਼ਨਲ ਫੁੱਟਬਾਲ ਖਿਡਾਰੀ ਦਾ ਟਰੈਕਟਰ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।