ਕਾਠਗੜ੍ਹ, 16 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੇ ਕਿਸਾਨਾਂ ਨੂੰ ਆਧੁਨਿਕ ਤੇ ਲਾਹੇਵੰਦ ਖੇਤੀ ਨਾਲ ਜੋੜਨ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਮਕਸਦ ਨਾਲ ਇਲਾਕੇ ਦੀ ਪ੍ਰਸਿੱਧ ‘ਗ੍ਰੀਨ ਪੰਜਾਬ ਹਾਈਬ੍ਰਿਡ ਕਲੋਨ ਸਫੈਦਾ ਨਰਸਰੀ’ ਟਕਾਰਲਾ (ਬਲਾਚੌਰ, ਨਵਾਂਸ਼ਹਿਰ) ਵਲੋਂ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਨਰਸਰੀ ਦੇ ਮਾਲਕ ਨਰਿੰਦਰ ਕੁਮਾਰ ਟਕਾਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਨਰਸਰੀ ਵਿਚ ਉੱਚ ਕੋਟੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਸਫੈਦੇ ਦੇ ਬੂਟਿਆਂ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਅਗੇਤੀ ਬੁਕਿੰਗ ਕਰਵਾਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਆਰਥਿਕ ਛੋਟ ਵੀ ਦਿੱਤੀ ਜਾ ਰਹੀ ਹੈ। ਨਰਿੰਦਰ ਕੁਮਾਰ ਟਕਾਰਲਾ ਨੇ ਦੱਸਿਆ ਕਿ ਉਨ੍ਹਾਂ ਦੀ ਨਰਸਰੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਵਧੀਆ ਨਸਲ, ਵਧੀਆ ਵਾਧਾ ਤੇ ਵਧੀਆ ਮੁਨਾਫਾ ਪ੍ਰਦਾਨ ਕਰਨਾ ਹੈ। ਨਰਸਰੀ ਕੋਲ ਇਸ ਸਮੇਂ ਸਫੈਦੇ ਦੀਆਂ ਸਭ ਤੋਂ ਕਾਮਯਾਬ ਤੇ ਪ੍ਰਮਾਣਿਤ ਵਰਾਇਟੀਆਂ ਪੀ 23, 288 ਅਤੇ 2070 ਦੇ ਪੂਰੀ ਤਰ੍ਹਾਂ ਸਿਹਤਮੰਦ ਬੂਟੇ ਉਪਲਬਧ ਹਨ। ਇਨ੍ਹਾਂ ਵਰਾਇਟੀਆਂ ਦੀਆਂ ਆਪਣੀਆਂ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ ਹਨ। ਜਿਥੇ ਪੀ 23 ਕਿਸਮ ਤੇਜ਼ੀ ਨਾਲ ਵਧਦੀ ਹੈ ਤੇ ਇਸ ਦੀ ਲੰਬਾਈ ਜ਼ਿਆਦਾ ਹੁੰਦੀ ਹੈ, ਉਥੇ ਹੀ 288 ਕਿਸਮ ਹਰ ਤਰ੍ਹਾਂ ਦੇ ਮੌਸਮ ਦੇ ਅਨੁਕੂਲ ਹੈ ਅਤੇ ਇਸ ਦਾ ਵਾਧਾ ਬਹੁਤ ਸ਼ਾਨਦਾਰ ਹੁੰਦਾ ਹੈ। ਇਸੇ ਤਰ੍ਹਾਂ 2070 ਕਿਸਮ ਆਪਣੇ ਸਿੱਧੇ ਤੇ ਲੰਮੇ ਤਣੇ ਲਈ ਜਾਣੀ ਜਾਂਦੀ ਹੈ, ਜੋ ਕਿਸਾਨਾਂ ਨੂੰ ਬੰਪਰ ਪੈਦਾਵਾਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਫਾਇਦੇ ਲਈ ਬੁਕਿੰਗ ‘ਤੇ ਵਿਸ਼ੇਸ਼ ਡਿਸਕਾਊਂਟ ਸਕੀਮ ਉਪਲਬਧ ਕਰਵਾਈ ਗਈ ਹੈ। ਜੇਕਰ ਕੋਈ ਕਿਸਾਨ 1000 ਤੋਂ ਵੱਧ ਬੂਟਿਆਂ ਦੀ ਬੁਕਿੰਗ ਕਰਵਾਉਂਦਾ ਹੈ ਤਾਂ ਉਸ ਨੂੰ 5 ਫੀਸਦੀ, 5000ਤੋਂ ਵੱਧ ਬੂਟਿਆਂ ਦੀ ਬੁਕਿੰਗ ‘ਤੇ 10 ਫੀਸਦੀ ਅਤੇ 10,000 ਤੋਂ ਵੱਧ ਬੂਟਿਆਂ ਦੀ ਵੱਡੀ ਬੁਕਿੰਗ ‘ਤੇ ਪੂਰੀ 15 ਫੀਸਦੀ ਦੀ ਉਚੇਚੀ ਛੋਟ ਦਿੱਤੀ ਜਾਵੇਗੀ। ਨਰਸਰੀ ਦੀਆਂ ਖੂਬੀਆਂ ਬਾਰੇ ਗੱਲ ਕਰਦਿਆਂ ਨਰਿੰਦਰ ਕੁਮਾਰ ਨੇ ਭਰੋਸਾ ਦਿਵਾਇਆ ਕਿ ਇਥੇ ਮਿਲਣ ਵਾਲੇ ਸਾਰੇ ਬੂਟੇ 100 ਫੀਸਦੀ ਸ਼ੁੱਧ ਨਸਲ ਦੇ, ਰੋਗ ਮੁਕਤ ਤੇ ਉੱਚ ਗੁਣਵੱਤਾ ਵਾਲੇ ਹਨ। ਕਿਸਾਨਾਂ ਦੀ ਸਹੂਲਤ ਲਈ ਨਰਸਰੀ ਵਲੋਂ ਬੂਟਿਆਂ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਡਿਲੀਵਰੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਜਿਹੜੇ ਕਿਸਾਨ ਸਫੈਦੇ ਦੀ ਖੇਤੀ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹਨ, ਉਨ੍ਹਾਂ ਨੂੰ ਮਾਹਰਾਂ ਵਲੋਂ ਮੁਫ਼ਤ ਤੇ ਤਜ਼ਰਬੇਕਾਰ ਸਲਾਹ ਵੀ ਮੁਹੱਈਆ ਕਰਵਾਈ ਜਾਵੇਗੀ।
ਕਿਸਾਨਾਂ ਲਈ ਖੁਸ਼ਖਬਰੀ ‘ਗ੍ਰੀਨ ਪੰਜਾਬ ਹਾਈਬ੍ਰਿਡ ਕਲੋਨ ਸਫੈਦਾ’ ਨਰਸਰੀ ਟਕਾਰਲਾ ਵਿਖੇ ਸਫੈਦੇ ਦੇ ਬੂਟਿਆਂ ਦੀ ਬੁਕਿੰਗ ਸ਼ੁਰੂ
ਅਜੀਤ ਡੈਸਕ
17-06-2026