27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਲਿਖਾਰੀ ਸਭਾ ਜਗਤਪੁਰ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 17-06-2026

ਮੁਕੰਦਪੁਰ, 16 ਜੂਨ (ਅਮਰੀਕ ਸਿੰਘ ਢੀਂਡਸਾ)-ਲਿਖਾਰੀ ਸਭਾ ਜਗਤਪੁਰ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਮਹਿੰਦਰ ਸਿੰਘ ਦੁਸਾਂਝ ਦੀ ਅਗਵਾਈ ਵਿਚ ਇਕਬਾਲ ਸਿੰਘ ਜਗਤਪੁਰ ਦੇ ਗ੍ਰਹਿ ਜਗਤਪੁਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸਭਾ ਦੇ ਉਪ ਪ੍ਰਧਾਨ ਦੀਪ ਜਗਤਪੁਰੀ ਵਲੋਂ ਕੀਤੀ ਗਈ, ਉਪਰੰਤ ਜਰਨਲ ਸਕੱਤਰ ਨੂਰ ਕਮਲ ਨੇ ਸਭਾ ਵਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਤੇ ਸਭਾ ਦੇ ਬਾਕੀ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਲਿਖਾਰੀ ਸਭਾ ਦੇ ਪਿਛਲੇ ਪ੍ਰੋਗਰਾਮ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿਚ ਸਭਾ ਦੇ ਸਰਪ੍ਰਸਤ ਮਹਿੰਦਰ ਸਿੰਘ ਦੁਸਾਂਝ ਵਲੋਂ ਕਾਵਿ ਸ਼ੈਲੀ ਦੀਆਂ ਵੱਖ-ਵੱਖ ਵੰਨਗੀਆਂ ਦੇ ਨਾਲ ਬਰੀਕਿਆਂ ਤੇ ਵਿਧਾ ਬਾਰੇ ਜਾਣਕਾਰੀ ਦਿੱਤੀ ਗਈ। ਉਪਰੰਤ ਹਾਜ਼ਰ ਕਵੀਆਂ ਪਾਸੋਂ ਕਵੀਤਾਵਾਂ ਸੁਣੀਆਂ ਗਈਆਂ। ਹਾਜ਼ਰ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਹਰ ਮਹੀਨੇ ਕਿਸੇ ਇਕ ਕਵੀ ਜਾਂ ਵਾਰਤਾਕਾਰ ਦੀਆਂ ਲਿਖਤਾਂ ‘ਤੇ ਚਰਚਾ ਜਾਂ ਰੂ-ਬ-ਰੂ ਕਰਵਾਇਆ ਜਾਵੇਗਾ। ਮੀਟਿੰਗ ਵਿਚ ਸਭਾ ਦੇ ਸਰਪ੍ਰਸਤ ਸ. ਮਹਿੰਦਰ ਸਿੰਘ ਦੁਸਾਂਝ ਤੋਂ ਇਲਾਵਾ ਉਪ ਪ੍ਰਧਾਨ ਦੀਪ ਜਗਤਪੁਰੀ, ਨੂਰ ਕਮਲ, ਇਕਬਾਲ ਸਿੰਘ, ਦੀਪ ਸ਼ੇਰਗਿੱਲ, ਜਸਵਿੰਦਰ ਭਟੋਆ, ਗੁਰਪ੍ਰੀਤ ਸਾਧਪੁਰੀ, ਨਿਤਿਨ ਮੁਕੰਦਪੁਰ ਤੇ ਮੋਹਣ ਬੀਕਾ ਵੀ ਸ਼ਾਮਿਲ ਹੋਏ।

ਪਿਛਲੀ ਖ਼ਬਰ ਮੇਲਾ ਸੂੰਢ-ਮਕਸੂਦਪੁਰ ਦਾ ਅੱਜ ਤੋਂ ਅਗਲੀ ਖ਼ਬਰ ਕਿਸਾਨਾਂ ਲਈ ਖੁਸ਼ਖਬਰੀ ‘ਗ੍ਰੀਨ ਪੰਜਾਬ ਹਾਈਬ੍ਰਿਡ ਕਲੋਨ ਸਫੈਦਾ’ ਨਰਸਰੀ ਟਕਾਰਲਾ ਵਿਖੇ ਸਫੈਦੇ ਦੇ ਬੂਟਿਆਂ ਦੀ ਬੁਕਿੰਗ ਸ਼ੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।