27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮੇਲਾ ਸੂੰਢ-ਮਕਸੂਦਪੁਰ ਦਾ ਅੱਜ ਤੋਂ

ਅਜੀਤ ਡੈਸਕ 17-06-2026

ਕਟਾਰੀਆਂ, 16 ਜੂਨ (ਪ੍ਰੇਮੀ ਸੰਧਵਾਂ)-ਪੀਰ ਬਾਬਾ ਸੁਜਾਫਰ ਦੁੱਲੋ ਸ਼ਾਹ ਕਾਦਰੀ ਸਾਈਂ ਈਸ਼ਰ ਦਾਸ ਦਾ ਸਾਲਾਨਾ ਜੋੜ ਮੇਲਾ ਰਵਿੰਦਰ ਸਿੰਘ ਬੋਇਲ ਅਮਰੀਕਾ, ਗੁਰਮੀਤ ਸਿੰਘ ਸੂੰਢ, ਅਸ਼ੋਕ ਕੁਮਾਰ ਬੱਧਣ, ਗੁਰਤੇਜ ਪਾਲ ਸਿੰਘ ਬੋਇਲ, ਜਸਕਰਨ ਸਿੰਘ ਬੋਇਲ, ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 17 ਤੇ 18 ਜੂਨ ਨੂੰ ਬਾਬਾ ਚੈਨ ਰਾਮ ਤੇ ਬਾਬਾ ਜੈਪਾਲ ਆਦਿ ਸੇਵਾਦਾਰਾਂ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ। ਸੇਵਾਦਾਰਾਂ ਨੇ ਦੱਸਿਆ ਕਿ 17 ਜੂਨ ਨੂੰ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਕਵਾਲੀਆਂ ਦੀ ਮਹਿਫਲ ਲੱਗੇਗੀ ਤੇ 18 ਜੂਨ ਨੂੰ ਵਨੀਤ ਖਾਨ, ਲੱਕੀ ਸੂੰਢ, ਮੋਹਣ ਮਾਹੀ, ਕੇ. ਐਸ. ਮਹਿਮੀ, ਸੋਨੀਆ ਮਹਿਮੀ ਆਦਿ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ‘ਚ ਸਾਈਂ ਉਮਰੇ ਸ਼ਾਹ ਕਾਦਰੀ ਰੌਜ਼ਾ ਸ਼ਰੀਫ ਮੰਢਾਲੀ, ਸਾਈਂ ਫੱਕਰ ਸ਼ਾਹ ਦਾਦੂਵਾਲ, ਸਾਈਂ ਜੀਤ ਸ਼ਾਹ ਰੁੜਕੇ ਵਾਲੇ, ਸਾਈਂ ਪੱਪਲ ਸ਼ਾਹ ਡੇਰਾ ਲੱਖ ਦਾਤਾ ਭਰੋਮਜਾਰਾ, ਬਾਬਾ ਸਾਧੂ ਸ਼ਾਹ ਚਿਸ਼ਤੀ ਗੱਦੀ ਨਸ਼ੀਨ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਕਟਾਰੀਆਂ ਆਦਿ ਫੱਕਰ ਰੂਹਾਂ ਮੇਲੇ ‘ਚ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੀਆਂ ਤੇ 17 ਜੂਨ ਰਾਤ ਨੂੰ ਸੁੱਖਾ ਬਾਗੋਵਾਲੀਆ ਐਂਡ ਪਾਰਟੀ ਧਾਰਮਿਕ ਨਾਟਕ ਪੇਸ਼ ਕਰਨਗੇ।

ਪਿਛਲੀ ਖ਼ਬਰ ਲਧਾਣਾ ਉੱਚਾ ਵਿਖੇ ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ’ਤੇ ਗੁਰਮਤਿ ਸਮਾਗਮ ਅਗਲੀ ਖ਼ਬਰ ਲਿਖਾਰੀ ਸਭਾ ਜਗਤਪੁਰ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।