ਬੰਗਾ, 16 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਰਵਿਦਾਸ ਜੀ ਦੇ ਜੋਤੀ ਜੋਤਿ ਦਿਵਸ ਤੇ ਉਨ੍ਹਾਂ ਦੀ ਨਿੱਘੀ ਯਾਦ ਵਿਚ ਪਿੰਡ ਲਧਾਣਾ ਉੱਚਾ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਗੁਰਮਤਿ ਸਮਾਗਮ ਕਰਾਏ ਗਏ। ਇਸ ਮੌਕੇ ਸਜੇ ਦੀਵਾਨ ਵਿਚ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਦੇ ਕੀਰਤਨ ਵਿਦਿਆਲਾ ਦੇ ਵਿਦਿਆਰਥੀ ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ, ਐਨ. ਆਰ. ਆਈ. ਸੰਗਤਾਂ ਵਲੋਂ ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਸੰਗਤਾਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਲਾਲ, ਵਾਈਸ ਪ੍ਰਧਾਨ ਹੁਸਨ ਲਾਲ, ਨਰੇਸ਼ ਰੱਲ੍ਹ ਯੂ. ਐਸ. ਏ., ਦਿਲਵਿੰਦਰ ਰੱਲ੍ਹ ਯੂ. ਐਸ. ਏ., ਸੁਰਿੰਦਰ ਸ਼ਿੰਦਾ ਸਾਬਕਾ ਸਰਪੰਚ, ਤਰਸੇਮ ਲਾਲ, ਰਿੰਪੀ ਰੱਲ, ਸੋਮਾ ਭੱਟੀ, ਦੀਪਾ ਮਹਿਮੀ, ਸੁਭਾਸ਼, ਪ੍ਰਵੀਨ ਰੱਲ, ਰਿਸ਼ਵ ਰਿਸ਼ੀ, ਸੰਨੀ ਕੋਚ, ਰਿੰਕੂ, ਵਰਿੰਦਰ, ਭੱਟੀ, ਜੋਗਾ ਭੱਟੀ, ਜਿੰਦਰ, ਜੀਤੀ, ਸੁਰਿੰਦਰ ਪਾਲ, ਜੋਨੀ, ਜਸ਼ਨਦੀਪ, ਤਰਿੱਸ਼ ਰੱਲ੍ਹ, ਆਰ. ਡੀ. ਸੀ. ਕਲੱਬ ਦੇ ਨੌਜਵਾਨ ਹਾਜ਼ਰ ਸਨ।
ਲਧਾਣਾ ਉੱਚਾ ਵਿਖੇ ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ’ਤੇ ਗੁਰਮਤਿ ਸਮਾਗਮ
ਅਜੀਤ ਡੈਸਕ
17-06-2026