27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚੱਕਦਾਨਾ ਵਿਖੇ ਠੰਢੇ ਜਲ ਦੇ ਨਾਲ ਬੂਟਿਆਂ ਦਾ ਵੀ ਲਗਾਇਆ ਲੰਗਰ

ਅਜੀਤ ਡੈਸਕ 17-06-2026

ਉੜਾਪੜ/ਲਸਾੜਾ, 16 ਜੂਨ (ਲਖਵੀਰ ਸਿੰਘ ਖੁਰਦ)-ਪਿੰਡ ਚੱਕਦਾਨਾ ਦੀਆਂ ਸੰਗਤਾਂ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਉਥੇ ਹੀ ਪਾਣੀ ਪੀਣ ਵਾਲੇ ਰਾਹੀਆਂ ਲਈ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਛਬੀਲ ਦੀ ਸੇਵਾ ਦੀਦਾਰ ਸਿੰਘ ਕੈਨੇਡਾ ਵਾਲਿਆਂ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਾਂਗਰਸ ਦੀ ਸੀਨੀਅਰ ਆਗੂ ਦਾਰਾ ਸਿੰਘ ਤੇ ਰਾਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਰੁੱਖਾਂ ਦੀ ਦਿਨੋ ਦਿਨ ਘੱਟ ਰਹੀ ਗਿਣਤੀ ਨਾਲ ਸਾਡੇ ਵਾਤਾਵਰਨ ਵਿਚ ਬਹੁਤ ਤਬਦੀਲੀਆਂ ਆ ਰਹੀਆਂ ਹਨ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ ਦਾ ਸੁਨੇਹਾ ਦੇਣ ਲਈ ਪਿੰਡ ਵਾਸੀਆਂ ਵਲੋਂ ਹਰ ਸਾਲ ਹੀ ਬੂਟਿਆਂ ਦਾ ਲੰਗਰ ਵੀ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ 500 ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਫੱਲਾਂ ਤੇ ਛਾਂ ਦੇਣ ਵਾਲੇ ਬੂਟੇ ਵੰਡੇ ਗਏ ਹਨ। ਇਸ ਮੌਕੇ ਦਾਰਾ ਸਿੰਘ, ਸੁੱਖਾ ਸਿੰਘ, ਵਰਿੰਦਰ ਸਿੰਘ, ਸੰਜੇ ਯਾਦਵ, ਬਚਨ ਸਿੰਘ, ਬਲਬੀਰ ਸਿੰਘ ਖੁਰਦ, ਸੇਵਕ ਸਿੰਘ, ਨੀਰਕੰਵਲ ਸਿੰਘ, ਰਣਜੀਤ ਸਿੰਘ, ਗੁਰਬਖਸ਼ ਸਿੰਘ, ਦੀਪ ਸਟੂਡੀ�, ਮਨਜੋਤ ਸਿੰਘ, ਸਤਨਾਮ ਸਿੰਘ ਸੱਤਾ, ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਨਵਾਂਸ਼ਹਿਰ ਦੇ ਨਿਰੰਕਾਰੀ ਸਤਿਸੰਗ ਭਵਨ ’ਚ ਵਿਸ਼ਾਲ ਕੈਂਪ ਦੌਰਾਨ 134 ਯੂਨਿਟ ਖੂਨਦਾਨ ਅਗਲੀ ਖ਼ਬਰ ਲਧਾਣਾ ਉੱਚਾ ਵਿਖੇ ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ’ਤੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।