ਨਵਾਂਸ਼ਹਿਰ, 16 ਜੂਨ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮੀਟਿੰਗ ਡਿਪਟੀ ਕਮਿਸ਼ਨਰ ਹਾਲ ਵਿਖੇ ਡਾ. ਜੇ. ਡੀ. ਵਰਮਾ ਦੀ ਸਰਪ੍ਰਸਤੀ ਤੇ ਲਲਿਤ ਕੁਮਾਰ �ਹਰੀ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਡਾ. ਜੇ. ਡੀ. ਵਰਮਾ ਵਲੋਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਜਿਨ੍ਹਾਂ ਮੈਂਬਰਾਂ ਦਾ ਜੂਨ ਮਹੀਨੇ ਵਿਚ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਆਉਂਦੀ ਹੈ ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਪੁਸ਼ਪ ਭੇਟ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਉਸ ਤੋਂ ਬਾਅਦ ਸੰਸਥਾ ਦੇ ਜਾਇੰਟ ਸਕੱਤਰ ਸੁਖਦੇਵ ਕੁਮਾਰ ਵਲੋਂ ਪਿਛਲੇ ਮਹੀਨੇ ਦੀ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਸੁਣਾਈ ਗਈ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਇਸ ਤੋਂ ਬਾਅਦ ਡਾ. ਜੇ. ਡੀ. ਵਰਮਾ ਵਲੋਂ ਸੰਸਥਾ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਪੁਸ਼ਪ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਲਿਵਾਸਾ ਹਸਪਤਾਲ ਤੋਂ ਡਾ. ਜਗਜੀਤ ਸਿੰਘ ਐਮ. ਬੀ. ਬੀ. ਐਸ., ਐਮ. ਡੀ, ਡੀ. ਐਮ., ਕਾਰਡੀ�ਲੌਜੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਦਿਲ ਦੀਆਂ ਬੀਮਾਰੀਆਂ, ਬਲੱਡ ਪ੍ਰੈਸ਼ਰ ਹੋਣ ਦੇ ਕਾਰਨਾਂ ਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਖ-ਵੱਖ ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਵੀ ਬਹੁਤ ਵਿਸਥਾਰ ਨਾਲ ਜਵਾਬ ਦਿੱਤਾ। ਸੰਸਥਾ ਵਲੋਂ ਡਾ. ਜਗਜੀਤ ਸਿੰਘ ਦਾ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਮੈਂਬਰਾਂ ਵਲੋਂ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਉਪਰੰਤ ਮੈਂਬਰ ਸੁਭਾਸ਼ ਅਰੋੜਾ ਤੇ ਲਲਿਤ �ਹਰੀ ਵਲੋਂ ਗੀਤਾਂ ਅਤੇ ਕਵਿਤਾਵਾਂ ਨਾਲ ਮਨੋਰੰਜਨ ਕੀਤਾ। ਇਸ ਤੋਂ ਬਾਅਦ ਚਾਹ ਪਾਣੀ ਅਤੇ ਰਿਫਰੈਸ਼ਮੈਂਟ ਤੋਂ ਬਾਅਦ ਡਾ. ਜੇ. ਡੀ. ਵਰਮਾ ਵਲੋਂ ਆਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਕੀਤੀ।
ਸੀਨੀਅਰ ਸਿਟੀਜਨਜ਼ ਨੇ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ
ਅਜੀਤ ਡੈਸਕ
17-06-2026