ਟੱਪਰੀਆਂ ਖੁਰਦ, 16 ਜੂਨ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਚੂਹੜਪੁਰ ਦੇ ਜੰਮਪਲ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਤਾਇਨਾਤ ਜਸਪਾਲ ਸਿੰਘ ਨੇ ਆਪਣੀ 37 ਸਾਲ ਦੀ ਸੇਵਾ ਮੁਕਤੀ ਸਰਵਿਸ ਦੇ ਸ਼ੁਕਰਾਨੇ ਮੌਕੇ ਆਪਣੇ ਨਿਵਾਸ ਸਥਾਨ ਪਿੰਡ ਚੂਹੜਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੌਰਾਨ ਵਹਿਗੁਰੂ ਦਾ ਸ਼ੁਕਰਾਨਾ ਕੀਤਾ। ਰਿਟਾਇਰਮੈਂਟ ਪਾਰਟੀ ਸਮਾਗਮ ਮੌਕੇ ਲੁਧਿਆਣਾ ਤੋਂ ਵੱਡੀ ਤਦਾਦ ਵਿਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਇੰਸਪੈਕਟਰ ਜਸਪਾਲ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਮੰਗੂਪੁਰ, ਚੇਅਰਮੈਨ ਨਾਨਕ ਜੰਡੀ ਬਲਾਚੌਰ, ਸ਼ੁਦੇਸ਼ ਕਟਾਰੀਆ ਕਾਲਾ, ਗੁਰਲਾਲ ਸੈੱਲਾ, ਇੰਸਪੈਕਟਰ ਸੱਤਪਾਲ ਜੀਤਪੁਰ, ਸਾਬਕਾ ਡੀ. ਐਸ. ਪੀ. ਸਤਨਾਮ ਸਿੰਘ ਰਾਜੂਮਾਜਰਾ, ਪਵਨ ਕੁਮਾਰ ਚੂਹੜ੍ਹਪੁਰ, ਚਰਨਦਾਸ ਚੂਹੜ੍ਹਪੁਰ ਨੇ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਕਿ ਇੰਸਪੈਕਟਰ ਜਸਪਾਲ ਸਿੰਘ ਨੇ ਆਪਣੀ ਸਰਵਿਸ ਦੇ ਦੌਰਾਨ ਇਮਾਨਦਾਰੀ ਨਾਲ ਡਿਊਟੀ ਕਰਕੇ ਲੋਕਾਂ ਵਿਚ ਆਪਣੀ ਪਹਿਚਾਣ ਨੂੰ ਬਣਾਇਆ ਹੈ। ਇਸ ਮੌਕੇ ਪਹੁੰਚੇ ਆਗੂਆਂ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਦਲਬੀਰ ਸਿੰਘ ਪੋਜੇਵਾਲ, ਸਾਬਕਾ ਪੁਲਿਸ ਅਫ਼ਸਰ ਬੰਸੀ ਲਾਲ ਟੋਰੋਵਾਲ, ਅਨਿਲ ਕੁਮਾਰ ਰੱਤੇਵਾਲ, ਬਲਬੀਰ ਰਾਣਾ ਮਾਲੇਵਾਲ, ਬਲਦੇਵ ਸਿੰਘ ਚੂਹੜ੍ਹਪੁਰ, ਜਸਵਿੰਦਰ ਰੁੜ੍ਹਕੀ, ਰੌਕੀ ਸਤਿਆਣਾ, ਥਾਣੇਦਾਰ ਰਾਕੇਸ਼ ਕੁਮਾਰ, ਬਲਜਿੰਦਰ ਸਿੰਘ ਬਾਬਾ, ਅਮਨਪ੍ਰੀਤ ਸਿੰਘ, ਪਰਮ ਰੱਤੇਵਾਲ, ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ, ਹੇਮਰਾਜ ਚੰਦਿਆਣੀ ਖੁਰਦ, ਅੰਮ੍ਰਿਤਪਾਲ ਲੁਧਿਆਣਾ, ਮਾਸਟਰ ਰਾਕੇਸ਼ ਚੰਦਿਆਣੀ, ਹੇਮਰਾਜ ਮਾਹੀਪੁਰ, ਚਰਨਜੀਤ ਸਾਬਕਾ ਸਰਪੰਚ, ਗੁਰਚਰਨ ਸਿੰਘ ਮੱਖੂਪੁਰ, ਸੰਦੀਪ ਨੰਬਰਦਾਰ ਨਿੱਘੀ, ਰਾਜ ਕੁਮਾਰ ਸਾਬਕਾ ਸਰਪੰਚ, ਮਾਸਟਰ ਹਰਕੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਪਾਲ ਆਦਿ ਮੌਕੇ ‘ਤੇ ਹਾਜ਼ਰ ਸਨ।
ਇੰਸਪੈਕਟਰ ਜਸਪਾਲ ਸਿੰਘ ਚੂਹੜਪੁਰ ਵਲੋਂ ਰਿਟਾਇਰਮੈਂਟ ਪਾਰਟੀ ’ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਅਜੀਤ ਡੈਸਕ
17-06-2026