ਨਵਾਂਸ਼ਹਿਰ, 23 ਜੂਨ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਵਲੋਂ ਸਮੈਮ ਤੇ ਸੀ. ਡੀ. ਪੀ. ਸਕੀਮ ਸਾਲ 2026-27 ਵਿਚ ਵੱਖ-ਵੱਖ ਮਸ਼ੀਨਾਂ ਦੀਆਂ ਪ੍ਰਾਪਤ ਹੋਇਆਂ ਦਰਖਾਸਤਾਂ ਦੀ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਮੁਤਾਬਿਕ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਡਾ. ਲੇਖ ਰਾਜ ਮਾਹੀ, ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਕੈਟਾਗਿਰੀ ਵਿਚ ਚੁਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਖਰੀਦਣ ਲਈ ਵਿਭਾਗ ਦੀਆਂ ਗਾਈਡ ਲਾਈਨਜ਼ ਅਨੁਸਾਰ ਸੰਬੰਧਤ ਬਲਾਕ ਖੇਤੀਬਾੜੀ ਅਫਸਰ ਵਲੋਂ ਤਸਦੀਕ ਹੋਣ ਉਪਰੰਤ ਸੈਂਕਸ਼ਨ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਵਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਖੇਤੀ ਮਸ਼ੀਨੀਕਰਨ ਨੂੰ ਅਪਣਾਉਣ ਜਿਸ ਨਾਲ ਫਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ ਤੇ ਲੇਬਰ ਦੀ ਵੀ ਬਚੱਤ ਹੁੰਦੀ ਹੈ। ਇਸ ਮੌਕੇ ਇੰਜ: ਚੰਦਨ ਸ਼ਰਮਾ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਡਾ. ਜਸਵਿੰਦਰ ਸਿੰਘ, ਅਸਿਸਟੈਂਟ ਪ੍ਰਫੈਸਰ ਕੇ. ਵੀ. ਕੇ. ਲੰਗੜੋਆ, ਰਾਜੇਸ਼ ਮੋਹਨ ਭਗਤ ਐਲ. ਡੀ. ਐਮ. (ਪੀ. ਐਨ. ਬੀ.), ਸੰਦੀਪ ਗੰਗੜ ਏ. ਟੀ. ਐਮ., ਗੁਰਚਰਨ ਸਿੰਘ ਸੀਨੀਅਰ ਸਹਾਇਕ ਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 10 ਤੋਂ ਵੱਧ ਕਿਸਾਨ ਹਾਜ਼ਰ ਸਨ।
ਸਮੈਮ ਤੇ ਸੀ. ਡੀ. ਪੀ. ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ-ਡੀ. ਸੀ.
ਅਜੀਤ ਡੈਸਕ
24-06-2026