ਬਹਿਰਾਮ, 23 ਜੂਨ (ਨਛੱਤਰ ਸਿੰਘ ਬਹਿਰਾਮ)-ਸਿੱਧ ਜੋਗੀ ਟਰੱਸਟ ਖਾਨਪੁਰ ਵਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ. ਐਮ. ਓ. ਮਾਹਿਲਪੁਰ ਦੀ ਅਗਵਾਈ ਵਿਚ ਮੰਦਰ ਸਿੱਧ ਬਾਬਾ ਬਾਲਕ ਨਾਥ ਲਲਵਾਣ ਵਿਖੇ ਤਿੰਨ ਦਿਨਾ ਮੁਫ਼ਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਸ਼ੂਗਰ ਜਾਂਚ ਤੇ ਦੰਦਾਂ ਦਾ ਜਾਂਚ ਕੈਂਪ ਲਗਾਇਆ, ਜਿਸ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਸ ਦਾ ਉਦਘਾਟਨ ਬਾਬਾ ਸੋਢੀ ਰਾਮ ਲਲਵਾਣ ਨੇ ਕੀਤਾ ਉਥੇ ਉਨ੍ਹਾਂ ਸੰਗਤਾਂ ਨੂੰ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਦੁਆਬਾ ਯੂਥ ਬਲੱਡ ਰਜਿਸਟਰਡ ਜਲੰਧਰ ਤੋਂ ਡਾਕਟਰ ਸਤਿੰਦਰ ਸਿੰਘ, ਦੰਦਾਂ ਦੇ ਡਾਕਟਰ ਅੰਜਲੀ ਕੁਮਾਰੀ, ਡਾਕਟਰ ਪ੍ਰਭਹੀਰ, ਹਰਜਿੰਦਰ ਕੁਮਾਰੀ, ਹਰਜੋਤ ਕੌਰ, ਨਵਜੋਤ ਕੌਰ, ਭੁਪਿੰਦਰ ਕੁਮਾਰ, ਕਿਸ਼ਨ ਚੰਦ, ਰਿੰਕੂ ਬਸਰਾ, ਕਰਮਜੀਤ ਸਿੰਘ ਕਰਨਾਣਾ, ਐਸ. ਡੀ. ਓ. ਗੁਰਬਖਸ਼ ਰਾਮ ਬਾਹੜੋਵਾਲ, ਸਤਿੰਦਰ ਸਿੰਘ ਮਾਨ, ਗੁਰਨਾਮ ਗੜ੍ਹਸ਼ੰਕਰ, ਮਨੋਹਰ ਲਾਲ ਡਾਂਨਸੀਵਾਲ, ਅਮਰਜੀਤ ਕੁਮਾਰ, ਜੋਗਿੰਦਰ ਰਾਮ, ਸਤਨਾਮ ਰਾਮ ਆਦਿ ਨੇ ਸੇਵਾਵਾਂ ਨਿਭਾਈਆਂ।
ਡੇਰਾ ਲਲਵਾਣ ਵਿਖੇ ਤਿੰਨ ਦਿਨ ਮੈਡੀਕਲ ਕੈਂਪ ਲਗਾਇਆ
ਅਜੀਤ ਡੈਸਕ
24-06-2026