14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅਟਾਲਾ ਮਜਾਰਾ ਵਿਖੇ ਭਰੇ ਫਾਰਮ

ਅਜੀਤ ਡੈਸਕ 27-06-2026
ਸੜੋਆ, 26 ਜੂਨ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਸਕੀਮ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਪਿੰਡ ਅਟਾਲ ਮਜਾਰਾ ਵਿਖੇ ਆਂਗਣਵਾੜੀ ਵਰਕਰ ਪ੍ਰੇਮਾ ਵਲੋਂ ਜਨਰਲ, ਐਸ. ਸੀ., ਬੀ. ਸੀ. ਦੀਆਂ ਔਰਤਾਂ ਦੇ ਫਾਰਮ ਭਰੇ ਗਏ। ਉਨ੍ਹਾਂ ਦੱਸਿਆ ਹੈ ਕਿ ਮਾਨ ਸਰਕਾਰ ਵਲੋਂ ਪੰਜਾਬ ਦੀ ਹਰ ਮਹਿਲਾਂ ਦੇ ਸਤਿਕਾਰ ਤਹਿਤ ਇਹ ਰਾਸ਼ੀ ਹਰ ਮਹੀਨੇ ਮਿਲੇਗੀ। ਜਿਸ ਨਾਲ ਮਾਵਾਂ, ਭੈਣਾਂ, ਧੀਆਂ ਦਾ ਸਤਿਕਾਰ ਵਧੇਗਾ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਕੁਲਵਿੰਦਰ ਕੌਰ ਪੰਚ, ਹਰਪ੍ਰੀਤ ਕੌਰ ਪੰਚ, ਆਸ਼ਾ ਰਾਣੀ ਪੰਚ, ਅਮਨਦੀਪ ਕੌਰ, ਹਰਨੀਤ ਕੌਰ, ਜਸਬੀਰ ਕੌਰ, ਸੁਖਮਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਠੋਸ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਅਗਲੀ ਖ਼ਬਰ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਮਾਣ ਭੱਤਾ ਦੇਣ ਦਾ ਫੈਸਲਾ ਸ਼ਲਾਘਾਯੋਗ-ਕਰਨਵੀਰ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।