14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਭਗਵੰਤ ਮਾਨ ਵਿਰੁੱਧ ਸ੍ਰੀ ਅਕਾਲ ਸਾਹਿਬ ਦੇ ਹੁਕਮਨਾਮੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਦੀ ਮੁਹਿੰਮ ਬੰਗਾ ਤੋਂ ਸ਼ੁਰੂ

ਅਜੀਤ ਡੈਸਕ 27-06-2026
ਬੰਗਾ, 26 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਅਕਾਲ ਤਖ਼ਤ ਸਹਿਬ ਵਲੋਂ ਜਾਰੀ ਹੁਕਮਨਾਮਾ ਸਾਹਿਬ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਦੋਖੀ ਅਤੇ ਸਿੱਖ ਵਿਰੋਧੀ ਐਲਾਨਿਆ ਗਿਆ ਹੈ। ਉਸ ਨੂੰ ਮੂੰਹ ਨਾ ਲਾਉਣ ਦਾ ਆਦੇਸ ਕੀਤਾ ਗਿਆ ਹੈ। ਉਸ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਤੇ ਲਾਮਬੰਦ ਕਰਨ ਲਈ ਫਲੈਕਸਾਂ ਲਾ ਕੇ ਇਕ ਜਾਗਰੂਕ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਿਸ਼ਾਹੀ ਛੇਵੀਂ ਜੀਂਦੋਵਾਲ-ਬੰਗਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਇਹ ਜਾਣਕਾਰੀ ਜਥੇ: ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਿੱਖਾਂ ਲਈ ਸਰਬਉੱਚ ਹੈ, ਹਰ ਸਿੱਖ ਦਾ ਸਿਰ ਅਕਾਲ ਤਖ਼ਤ ਅੱਗੇ ਝੁੱਕਦਾ ਹੈ। ਭਗਵੰਤ ਮਾਨ ਵਲੋ ਸ੍ਰੀ ਅਕਾਲ ਤਖ਼ਤ ਨੂੰ ਝੂਠਾ ਸਾਬਤ ਤੇ ਨੀਵਾਂ ਦਿਖਾਉਣ ਦੀ ਸਾਜ਼ਿਸ ਕੀਤੀ ਜਾ ਰਹੀ ਹੈ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਸ਼੍ਰੋ. ਗੁ. ਪ੍ਰਬੰਧਕ ਕਮੇਟੀ, ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਵਿਧਾਨ ਸਭਾ ਨਵਾਂਸ਼ਹਿਰ, ਦਿਨੇਸ਼ ਕੁਮਾਰ, ਜਸਵਿੰਦਰ ਸਿੰਘ ਕੌਂਸਲਰ, ਜਤਿੰਦਰ ਸਿੰਘ ਮਾਨ, ਹਰਦੀਪ ਸਿੰਘ ਬਾਜਵਾ, ਜੀਤ ਸਿੰਘ ਭਾਟੀਆ, ਮੈਨੇਜਰ ਭੁਪਿੰਦਰ ਸਿੰਘ, ਦਲਜੀਤ ਸਿੰਘ ਗੰਥੀ, ਹਰਨੇਕ ਸਿੰਘ ਅਕਾਊਂਟੈਂਟ, ਅੰਮ੍ਰਿਤਪਾਲ ਸਿੰਘ ਖਜ਼ਾਨਚੀ, ਤਜਿੰਦਰ ਸਿੰਘ ਕਲਰਕ, ਹਰਜਿੰਦਰ ਸਿੰਘ ਰਾਜਾ ਸਾਹਿਬ ਮਜਾਰਾ, ਰਜਿੰਦਰ ਸਿੰਘ ਨੰਗਲ ਜੱਟਾਂ, ਅਮਰੀਕ ਸਿੰਘ ਖੁਰਦਾਂ, ਧਰਮਿੰਦਰ ਸਿੰਘ ਮੰਡਾਲੀ, ਸੁਖਦੇਵ ਸਿੰਘ ਮੇਲਿਆਣਾ, ਵਰਿੰਦਰ ਸਿੰਘ ਰੰਧਾਵਾ, ਗ੍ਰੰਥੀ ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਬਗੀਚਾ ਸਿੰਘ ਗ੍ਰੰਥੀ, ਹਜ਼ੂਰ ਸਿੰਘ ਗ੍ਰੰਥੀ, ਹਰਜਿੰਦਰ ਸਿੰਘ, ਰਾਜਾ ਰਵੀ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਬਣਨ ’ਤੇ ਨਿਰਮਲ ਸਿੰਘ ਦਾ ਸਨਮਾਨ ਅਗਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਠੋਸ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੀ ਲੋੜ ’ਤੇ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।