03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਹਲਕਾ ਇੰਚਾਰਜ ਨਵਾਂਸ਼ਹਿਰ ਰੌਬੀ ਕੰਗ ਦੀ ਮੰਗੂਵਾਲ ਨਿਵਾਸੀਆਂ ਨਾਲ ਮੀਟਿੰਗ

ਅਜੀਤ ਡੈਸਕ 30-06-2026

ਬੰਗਾ, 29 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਆਮ ਆਦਮੀ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਨਵਾਂਸ਼ਹਿਰ ਰੌਬੀ ਕੰਗ ਪਿੰਡ ਮੰਗੂਵਾਲ ਵਿਖੇ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮਿਲਣੀ ਲਈ ਪੁੱਜੇ। ਪਿੰਡ ਦੇ ਸਾਬਕਾ ਸਰਪੰਚ ਅਜੀਤ ਰਾਮ, ਜਸਵੀਰ ਸਿੰਘ ਨੰਬਰਦਾਰ, ਸ਼ਰਨਜੀਤ ਸਿੰਘ ਬੇਦੀ, ਜੋਗਿੰਦਰ ਸਿੰਘ ਨਰਵਾਲ, ਬਲਵੀਰ ਸਿੰਘ ਨਰਵਾਲ ਤੇ ਹੋਰ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਸਮੇਂ ਰੌਬੀ ਕੰਗ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਤਕਰੀਬਨ ਪੂਰੇ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ 8 ਤੋਂ 10 ਘੰਟੇ ਮਿਲ ਰਹੀ ਹੈ। ਘਰਾਂ ਦੀ ਬਿਜਲੀ 600 ਯੂਨਿਟ ਮੁਫਤ ਦਿੱਤੀ ਜਾ ਰਹੀ ਹੈ। ਨਹਿਰਾਂ ਵਿਚ ਪੂਰਾ ਪਾਣੀ ਛੱਡਿਆ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲਾਗੂ ਕੀਤਾ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਬੀਬੀਆਂ ਨੂੰ 1000 ਰੁਪਏ ਜਨਰਲ ਵਰਗ ਨੂੰ ਅਤੇ 1500 ਰੁਪਏ ਐਸ. ਸੀ. ਵਰਗ ਨੂੰ ਜੁਲਾਈ ਮਹੀਨੇ ਤੋਂ ਦਿੱਤਾ ਜਾਵੇਗਾ। ਰੌਬੀ ਕੰਗ ਨੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਭਰੋਸਾ ਦਿੱਤਾ ਕਿ ਮੰਗੂਵਾਲ ਤੋਂ ਖੱਟਕੜ ਕਲਾਂ ਸੜਕ ਜਲਦੀ ਬਣ ਜਾਵੇਗੀ। ਪਿੰਡ ਵਿਚ ਲਾਇਬ੍ਰੇਰੀ ਲਈ ਗ੍ਰਾਂਟ ਦਿੱਤੀ ਜਾਵੇਗੀ। ਪਿੰਡ ਦੀ ਗਰਾਊਂਡ ਵਿਚ ਸਟੇਡੀਅਮ ਲਈ ਗ੍ਰਾਂਟ ਦਿੱਤੀ ਜਾਵੇਗੀ। ਪਿੰਡ ਵਾਸੀਆਂ ਨੇ ਰੌਬੀ ਕੰਗ ਦਾ ਪਿੰਡ ਮੰਗੂਵਾਲ ਪਹੁੰਚਣ ’ਤੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਜਸਵੀਰ ਸਿੰਘ ਨੰਬਰਦਾਰ ਨੇ ਨਿਭਾਈ।

ਪਿਛਲੀ ਖ਼ਬਰ ਪਠਲਾਵਾ ਸੰਸਥਾ ਵਲੋਂ ਡਾ. ਅੰਬੇਡਕਰ ਨਗਰ ਬੰਗਾ ਵਿਖੇ ਮੁਫ਼ਤ 243ਵਾਂ ਸਿਲਾਈ ਸੈਂਟਰ ਆਰੰਭ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਮੈਗਜ਼ੀਨ ਚਰਨ ਕੰਵਲ 2025- 26 ਦਾ ਲੋਕ ਅਰਪਣ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।