03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਠਲਾਵਾ ਸੰਸਥਾ ਵਲੋਂ ਡਾ. ਅੰਬੇਡਕਰ ਨਗਰ ਬੰਗਾ ਵਿਖੇ ਮੁਫ਼ਤ 243ਵਾਂ ਸਿਲਾਈ ਸੈਂਟਰ ਆਰੰਭ

ਅਜੀਤ ਡੈਸਕ 30-06-2026

ਬੰਗਾ, 29 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਜੋ ਸਮਾਜ ਸੇਵੀ ਕਾਰਜਾਂ ਨੂੰ ਜ਼ਮੀਨੀ ਪੱਧਰ ’ਤੇ ਅੰਜ਼ਾਮ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ, ਵਲੋਂ ਡਾ. ਅੰਬੇਡਕਰ ਨਗਰ ਬੰਗਾ ਵਿਖੇ ਮੁਫ਼ਤ ਸਿਲਾਈ ਸੈਂਟਰ ਦੀ ਆਰੰਭਤਾ ਮੌਕੇ ਇਕ ਸੰਖੇਪ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਮਖੀ ਸ. ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਤੇ ਨਗਰ ਕੌਂਸਲ ਬੰਗਾ ਦੇ ਡਾ. ਅੰਬੇਡਕਰ ਨਗਰ ਵਾਰਡ ਤੋਂ ਨਵੇਂ ਚੁਣੇ ਗਏ ਨੌਜਵਾਨ ਐਮ. ਸੀ. ਲਵਲੀਨ ਸੁੰਡਾ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਪਤਵੰਤੇ ਸੱਜਣ ਤੇ ਲੜਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਤੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ. ਨੇ ਆਖਿਆ ਕਿ ਅਸਮਾਨਾਂ ਨੂੰ ਛੁਹਦੀਂ ਮਹਿੰਗਾਈ ਦੇ ਦੌਰ ਵਿਚ ਔਰਤ ਵਰਗ ਦਾ ਸਿਲਾਈ ਕਢਾਈ ਵਰਗੇ ਕਿੱਤੇ ਨਾਲ ਜੁੜ ਕੇ ਆਪਣੇ ਪਰਿਵਾਰਾਂ ਲਈ ਕੰਮ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਪਠਲਾਵਾ ਨੂੰ ਬੇਹੱਦ ਮਾਣ ਤੇ ਫ਼ਖ਼ਰ ਹੈ ਕਿ ਸੰਸਥਾ ਨੇ ਪੇਂਡੂ ਔਰਤਾਂ ਦੀ ਸਿਲਾਈ ਕਢਾਈ ਦੇ ਕਿੱਤੇ ਨੂੰ ਮੁਫ਼ਤ ਵਿਚ ਵੰਡਣ ਦੇ ਪੂਰੇ ਪੱਚੀ ਸਾਲਾਂ ਦੇ ਮਾਣਮੱਤੇ ਸਫ਼ਰ ਨੂੰ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਸਰ ਕੀਤਾ ਹੈ। ਇਸ ਮੌਕੇ ਇੰਦਰਜੀਤ ਸਿੰਘ ਵਾਰੀਆ ਤੇ ਲਵਲੀਨ ਸੁੰਡਾ ਵਲੋਂ ਸਾਂਝੇ ਤੌਰ ’ਤੇ ਫੀਤਾ ਕੱਟ ਕੇ ਇਸ ਸਿਲਾਈ ਸੈਂਟਰ ਦਾ ਸ਼ੁੱਭ ਮਹੂਰਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਦਿਲਬਾਗ ਸਿੰਘ, ਸ੍ਰੀਮਤੀ ਪਰਮਜੀਤ ਕੌਰ, ਨਿਰੰਜਣ ਸਿੰਘ, ਰੋਹਿਤ ਸੁੰਡਾ ਗਗਨਦੀਪ ਕੁਮਾਰ ਤੇ ਸਿਲਾਈ ਅਧਿਆਪਕਾ ਅਨੀਤਾ ਕੁਮਾਰੀ ਬੰਗਾ ਹਾਜ਼ਰ ਸਨ।

ਪਿਛਲੀ ਖ਼ਬਰ ਸਵ: ਅਰਪਨਦੀਪ ਹੀਰਾ ਸੂੰਢ ਦੇ 21ਵੇਂ ਜਨਮ ਦਿਨ ’ਤੇ ਤੀਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਹਲਕਾ ਇੰਚਾਰਜ ਨਵਾਂਸ਼ਹਿਰ ਰੌਬੀ ਕੰਗ ਦੀ ਮੰਗੂਵਾਲ ਨਿਵਾਸੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।