03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਵ: ਅਰਪਨਦੀਪ ਹੀਰਾ ਸੂੰਢ ਦੇ 21ਵੇਂ ਜਨਮ ਦਿਨ ’ਤੇ ਤੀਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 30-06-2026

ਬਹਿਰਾਮ/ਕਟਾਰੀਆਂ, 29 ਜੂਨ (ਨਛੱਤਰ ਸਿੰਘ ਬਹਿਰਾਮ, ਪ੍ਰੇਮੀ ਸੰਧਵਾਂ)-ਲੋਕ ਭਲਾਈ ਕਾਰਜ ਤੇ ਮੁਫ਼ਤ ਮੈਡੀਕਲ ਕੈਂਪ ਲਗਾਉਣੇ ਸੱਚੀ ਸੇਵਾ ਹੈ। ਇਹ ਸ਼ਬਦ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਿੰਡ ਸੂੰਢ ਵਿਖੇ ਸਵ:ਅਰਪਨਦੀਪ ਦੇ 21ਵੇਂ ਜਨਮ ਦਿਨ ’ਤੇ ਅਰਪਨਦੀਪ ਐਜੂਕੇਸ਼ਨ ਐਂਡ ਇਨਵਾਇਰਮੈਂਟ ਕੇਅਰ ਸੁਸਾਇਟੀ ਰਜਿ: ਵਲੋਂ ਲਗਾਏ ਕੈਂਪ ਮੌਕੇ ਆਖੇ। ਉਨ੍ਹਾਂ ਕਿਹਾ ਵਧੀਆ ਗੱਲ ਹੈ ਕਿ ਇਕ ਛੱਤ ਹੇਠ ਡਾਕਟਰਾਂ ਨੇ ਸੇਵਾਵਾਂ ਨਿਭਾਈਆਂ। ਉਪਰੰਤ ਉਕਤ ਸੁਸਾਇਟੀ ਵਲੋਂ ਵਿਧਾਇਕ ਡਾ. ਸੁੱਖੀ, ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ, ਪਿੰਡਾਂ ਦੇ ਸਰਪੰਚਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਉਕਤ ਕੈਂਪ ਵਿਚ ਮੁਫ਼ਤ ਮੈਡੀਕਲ ਜਾਂਚ, ਖੂਨਦਾਨ, ਦਿਲ ਦੇ ਰੋਗਾਂ ਦੇ ਮਾਹਰ ਡਾ. ਸੰਜੀਵ ਸਰੋਆ ਫਗਵਾੜਾ, ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਚਾਂਦਨੀ ਬੱਗਾ ਫਗਵਾੜਾ, ਦੰਦਾਂ ਦੇ ਮਾਹਰ ਡਾ. ਰੇਨੁਕਾ ਦੁੱਗਲ ਫਗਵਾੜਾ, ਅੱਖਾਂ ਦੇ ਮਾਹਰ ਡਾ. ਮੁਕੇਸ਼ ਕੁਮਾਰ ਉਪਾਧਿਆਏ, ਸਕੈਨ ਦੇ ਮਾਹਰ ਡਾ. ਜਗਜੀਤ ਸਿੰਘ ਫਗਵਾੜਾ, ਡਾ. ਅਨਿਲ ਭਾਰਦਵਾਜ ਤੇ ਲੈਬ ਟੈਕਨੀਸ਼ੀਅਨ ਮਾਹਰ ਡਾ. ਸੁਖਜਿੰਦਰ ਸਿੰਘ ਸੰਧੂ, ਸੰਧੂ ਕਲੀਨਿਕਲ ਲੈਬ ਸੰਧਵਾਂ ਆਦਿ ਨੇ ਜਾਂਚ ਕੀਤੀ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਸੋਸਾਇਟੀ ਦੇ ਪ੍ਰਧਾਨ ਮਾਸਟਰ ਹੇਮ ਰਾਜ ਸੂੰਢ ਤੇ ਡਾ. ਸੁਖਜਿੰਦਰ ਸਿੰਘ ਸੰਧੂ ਨੇ ਜਿਥੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਉਥੇ ਕੈਂਪ ਵਿਚ ਆਏ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਰੇਸ਼ ਰਾਣੀ, ਡਾ. ਰਵਿੰਦਰ ਕੁਮਾਰ ਸੂੰਢ, ਸਤਪਾਲ ਸੂੰਢ, ਡਾ. ਜਗਨ ਨਾਥ ਸਰਪੰਚ ਸੰਧਵਾਂ, ਕੁਲਦੀਪ ਕੌਰ ਸਰਪੰਚ ਸੂੰਢ, ਕੁਲਵਿੰਦਰ ਕੌਰ ਸਰਪੰਚ ਮਕਸੂਦਪੁਰ, ਦਰਸ਼ਨ ਕੌਰ ਸਰਪੰਚ ਗਦਾਣੀ, ਰਿਟਾ. ਲੈਕ: ਗੁਰਪ੍ਰੀਤ ਕੌਰ, ਆਸ਼ੀਸ਼ ਕੁਮਾਰ, ਗੁਰਸ਼ਾਨ ਸਿੰਘ, ਰਾਜ ਕੁਮਾਰ, ਰਿਟਾ. ਸੁਪਰਡੈਂਟ ਪ੍ਰੇਮ ਕੌਰ, ਡਾ. ਗੁਰਮੁੱਖ ਬਹਿਰਾਮ, ਵਿਜੇ ਨਾਗਪਾਲ, ਸਤਪਾਲ ਗਦਾਣੀ, ਸੁਰਿੰਦਰ ਪਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਲਾਲੀਪਾਪ-ਦੀਪਾ ਸਰਪੰਚ ਨਿੱਘੀ ਅਗਲੀ ਖ਼ਬਰ ਪਠਲਾਵਾ ਸੰਸਥਾ ਵਲੋਂ ਡਾ. ਅੰਬੇਡਕਰ ਨਗਰ ਬੰਗਾ ਵਿਖੇ ਮੁਫ਼ਤ 243ਵਾਂ ਸਿਲਾਈ ਸੈਂਟਰ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।