16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪਿੰਡ ਰੈਲ ਦੇ ਉੱਚੇ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ,ਮਚੀ ਹਾਹਾਕਾਰ

ਅਜੀਤ ਡੈਸਕ 01-07-2026

ਕਾਠਗੜ੍ਹ 30 ਜੂਨ (ਹਰਸਿਮਰਨ ਜੋਤ ਸਿੰਘ ਕਲੇਰ) - ਸਨਅਤੀ ਖੇਤਰ ਦਾ ਪਿੰਡ ਰੈਲ ਮਾਜਰਾ ਜੋ ਕਿ ਤਕਰੀਬਨ ਦਸ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ। ਇਸ ਪਿੰਡ ਵਿੱਚ ਤਿੰਨ ਪੰਚਾਇਤਾਂ ਹਨ ਅਤੇ ਏਰੀਆ ਬਹੁਤ ਵੱਡਾ ਹੈ। ਇਸ ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਕੇਵਲ ਇੱਕ ਹੀ ਟਿਊਬਵੈੱਲ ਹੈ। ਜਿਸ ਤੋਂ ਇੱਕ ਦਿਨ ਪਿੰਡ ਰੈਲ ਅਤੇ ਪਿੰਡ ਮਾਜਰਾ ਬੇਟ ਨੂੰ ਪਾਣੀ ਛੱਡਿਆ ਜਾਂਦਾ ਹੈ ਅਤੇ ਦੂਸਰੇ ਦਿਨ ਪਿੰਡ ਮਾਜਰਾ ਨੂੰ ਪਾਣੀ ਦਿੱਤਾ ਜਾਂਦਾ ਹੈ। ਇਸ ਪਿੰਡ ਵਿੱਚ ਉਚਾਈ ਵਾਲੇ ਏਰੀਏ ਇਸ ਬੋਰ ਦੇ ਪਾਣੀ ’ਤੇ ਨਿਰਭਰ ਹਨ ਕਿਉਂਕਿ ਉਸ ਏਰੀਏ ਵਿੱਚ ਹੈਂਡ ਪੰਪ ਵੀ ਨਹੀਂ ਲੱਗ ਸਕਦੇ ਹਨ। ਹੁਣ ਇਸ ਤਪਦੀ ਗਰਮੀ ਵਿੱਚ ਉਸ ਉਚਾਈ ਵਾਲੇ ਏਰੀਏ ਦੇ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਪਹੁੰਚ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਏਰੀਏ ਵਿੱਚ ਕਦੇ ਵੀ ਦਿਨ ਸਮੇਂ ਪਾਣੀ ਨਹੀਂ ਆਇਆ। ਸਗੋਂ ਤੀਸਰੇ ਦਿਨ ਰਾਤ ਦੇ 2 ਜਾਂ 3 ਵਜੇ ਪਾਣੀ ਪਹੁੰਚਦਾ ਹੈ ਅਤੇ ਬੱਸ ਨਾਂ ਜਿਹਾ ਕਰਕੇ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਉਹ ਸਾਰੀ-ਸਾਰੀ ਰਾਤ ਜਾਗ ਕੇ ਪਾਣੀ ਦਾ ਇੰਤਜ਼ਾਰ ਕਰਦੇ ਹਨ ਪਰ ਫਿਰ ਵੀ ਪਾਣੀ ਨਹੀਂ ਮਿਲਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਰੈਲ ਲਈ ਅਲੱਗ ਟਿਊਬਵੈੱਲ ਮੰਜ਼ੂਰ ਹੋਏ ਨੂੰ ਕਾਫੀ ਸਮਾਂ ਬੀਤ ਚੁੱਕਿਆ ਹੈ ਅਤੇ ਦੋ ਵਾਰ ਇਸ ਲਈ ਜਗ੍ਹਾ ਵੀ ਦਿੱਤੀ ਜਾ ਚੁੱਕੀ ਹੈ ਪਰ ਫਿਰ ਵੀ ਪਤਾ ਨਹੀਂ ਕਿਸ ਗੱਲ ਦਾ ਇੰਤਜ਼ਾਰ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਲਈ ਜਲਦੀ ਤੋਂ ਜਲਦੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਸੀਂ ਆਪਣੇ ਬੱਚਿਆਂ ਸਮੇਤ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਚਰਨਜੀਤ ਕੁਮਾਰ, ਗੋਪੀ, ਜਸਪਾਲ, ਹਬੀਬ ਖਾਨ, ਰਾਮ ਮੂਰਤੀ, ਸੱਤਪਾਲ, ਤਰਸੇਮ ਲਾਲ, ਮਦਨ ਲਾਲ, ਰਾਣੀ, ਰਕਸ਼ਾ ਦੇਵੀ, ਅੰਜਲੀ, ਅਨੂ, ਗਗਨਦੀਪ, ਜਸਵੀਰ ਕੌਰ, ਬਲਵੀਰ ਕੌਰ, ਮਨਦੀਪ, ਸੁਮਨ, ਮਨਜੀਤ, ਰੀਟਾ ਅਤੇ ਆਸ਼ਾ ਰਾਣੀ ਹਾਜ਼ਰ ਸਨ।

ਪਿਛਲੀ ਖ਼ਬਰ ਕੈਨੇਡਾ ਭੇਜੀ ਲੜਕੀ ਨੇ ਪਤੀ ਤੋਂ ਪੀ. ਆਰ ਦੇ ਝਾਂਸੇ ਤਹਿਤ ਠੱਗੇ 35 ਲੱਖ-ਮਾਮਲਾ ਦਰਜ ਅਗਲੀ ਖ਼ਬਰ ਵਿਕਾਸ ਪੱਖੋਂ ਅਣਗੌਲਿਆਂ ਕੀਤੇ ਪਿੰਡ ਲੋਹਗੜ੍ਹ ਵਾਸੀਆਂ ਨੇ ‘ਆਪ’ ਸਰਕਾਰ ਤੇ ਪੰਚਾਇਤ ਦਾ ਕੀਤਾ ਬਾਈਕਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।