24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਨਿਆਲੀ ਨਜ਼ਦੀਕ ਬਲੈਰੋ ਪਿਕਅੱਪ ਸੰਤੁਲਨ ਵਿਗੜਨ ਕਾਰਨ ਪਲਟੀ

ਅਜੀਤ ਡੈਸਕ 09-07-2026
ਰੱਤੇਵਾਲ/ਕਾਠਗੜ੍ਹ, 8 ਜੁਲਾਈ (ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ ਫਗਵਾੜਾ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਪਨਿਆਲੀ ਨਜ਼ਦੀਕ ਇੱਕ ਬਲੈਰੋ ਪਿਕਅੱਪ ਸੰਤੁਲਨ ਵਿਗੜਨ ਕਾਰਨ ਪਲਟ ਗਈ। ਪ੍ਰਾਪਤ ਸੂਚਨਾ ਅਨੁਸਾਰ ਇੱਕ ਬਲੈਰੋ ਪਿਕਅੱਪ ਨੰਬਰ PB 12 Y 0642 ਜਿਸ ਨੂੰ ਪ੍ਰਕਾਸ਼ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਾਜਰੀ ਜ਼ਿਲ੍ਹਾ ਰੋਪੜ ਚਲਾ ਰਿਹਾ ਸੀ, ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਜਦੋਂ ਉਹ ਪਨਿਆਲੀ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਪਲਟ ਗਈ। ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਐਸ.ਐਸ.ਐਫ ਦੀ ਟੀਮ ਨੇ ਪਹੁੰਚ ਕੇ ਐਨ.ਐਚ.ਏ.ਆਈ ਦੀ ਰਿਕਵਰੀ ਵੈਨ ਦੀ ਮਦਦ ਨਾਲ ਗੱਡੀ ਨੂੰ ਸਿੱਧਾ ਕਰਾ ਕੇ ਸਾਈਡ ਦੇ ਕਰਵਾਇਆ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਯੋਜਨਾ ਦਾ ਔਰਤਾਂ ਵੱਧ ਤੋਂ ਵੱਧ ਲਾਭ ਉਠਾਉਣ -ਬਲਾਕੀਪੁਰ ਅਗਲੀ ਖ਼ਬਰ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਉਣ ਲਈ ਰਾਹੁਲ ਗਾਂਧੀ, ਖੜਗੇ ਤੇ ਪ੍ਰਿਯੰਕਾ ਗਾਂਧੀ ਦਾ ਆਗੂਆਂ ਵਲੋਂ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।