13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਛੁੱਟੀ ਵਾਲੇ ਦਿਨ ਤੇ ਐਤਵਾਰ ਨੂੰ ਸਕੂਲ ਖੋਲ੍ਹਣ ਦੇ ਹੁਕਮਾਂ ਦਾ ਡੀ.ਟੀ.ਐੱਫ ਵੱਲੋਂ ਤਿੱਖਾ ਵਿਰੋਧ ਅਧਿਆਪਕਾਂ ’ਤੇ ਬੇਲੋੜਾ ਬੋਝ ਪਾਉਣ ਦਾ ਦੋਸ਼

ਅਜੀਤ ਡੈਸਕ 13-07-2026

 ਜਾਡਲਾ, 12 ਜੁਲਾਈ (ਹਰਕੰਵਲ ਸਿੰਘ ਕੌਲਗੜ੍ਹ) - ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਅਤੇ ਐਤਵਾਰ ਨੂੰ ਵੀ ਸਕੂਲ ਖੋਲ੍ਹਣ ਦੇ ਜਾਰੀ ਹੁਕਮਾਂ ਨੂੰ ‘ਤੁਗਲਕੀ ਫ਼ਰਮਾਨ’ ਕਰਾਰ ਦਿੰਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਜਥੇਬੰਦੀ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਨਾ ਤਾਂ ਵਿਵਹਾਰਕ ਹੈ ਅਤੇ ਨਾ ਹੀ ਇਸ ਨਾਲ ਸਿੱਖਿਆ ਪ੍ਰਬੰਧ ਨੂੰ ਕੋਈ ਅਸਲ ਲਾਭ ਹੋਵੇਗਾ। ਉਲਟਾ ਇਸ ਨਾਲ ਅਧਿਆਪਕਾਂ ’ਤੇ ਬੇਲੋੜਾ ਮਾਨਸਿਕ, ਆਰਥਿਕ ਅਤੇ ਪ੍ਰਸ਼ਾਸਨਿਕ ਬੋਝ ਪਵੇਗਾ। ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਅਤੇ ਪ੍ਰੈੱਸ ਸਕੱਤਰ ਚੰਦਰ ਸ਼ੇਖਰ ਔਲੀਆਪੁਰ ਨੇ ਕਿਹਾ ਕਿ 25 ਜੂਨ ਤੋਂ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਸੁਧਾਈ (ਐਸ. ਆਈ. ਆਰ) ਮੁਹਿੰਮ ਅਧੀਨ ਸੂਬੇ ਦੇ ਲਗਪਗ 25000 ਅਧਿਆਪਕ ਬੀ. ਐਲ. ਓ ਸੁਪਰਵਾਈਜ਼ਰ ਵਜੋਂ ਡਿਊਟੀ ਨਿਭਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਸਹਾਇਕ ਬੀ.ਐਲ.ਓ ਵੀ ਅਧਿਆਪਕਾਂ ਵਿੱਚੋਂ ਹੀ ਲਗਾਏ ਗਏ ਹਨ ਜਿਸ ਨਾਲ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਛੁੱਟੀ ਵਾਲੇ ਦਿਨ ਹੋਰ ਅਧਿਆਪਕਾਂ ਨੂੰ ਇਹਨਾਂ ਕੰਮਾਂ ਵਿੱਚ ਲਗਾਉਣ ਨਾਲ ਉਨ੍ਹਾਂ ਦਾ ਪਰਿਵਾਰਕ ਜੀਵਨ ਤੇ ਮਾਨਸਿਕ ਸੰਤੁਲਨ’ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ। ਡੀ.ਟੀ.ਐੱਫ ਨੇ ਦੋਸ਼ ਲਗਾਇਆ ਕਿ ਸਰਕਾਰ ਅਧਿਆਪਕਾਂ ਨੂੰ ਲਗਾਤਾਰ ਗੈਰ-ਅਕਾਦਮਿਕ ਕੰਮਾਂ ਵਿੱਚ ਉਲਝਾ ਰਹੀ ਹੈ ਜਿਸ ਨਾਲ ਪੜ੍ਹਾਈ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਹੁਕਮ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੂਬਾ ਭਰ ਦੇ ਅਧਿਆਪਕਾਂ ਵਿੱਚ ਰੋਸ ਹੋਰ ਵਧੇਗਾ। ਡੀ. ਟੀ. ਐੱਫ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਵਿਵਹਾਰਕ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਹੁਕਮ ਰੱਦ ਕਰਕੇ ਸਿੱਖਿਆ ਪ੍ਰਬੰਧ ਨੂੰ ਤਰਕ ਸੰਗਤ ਅਤੇ ਅਧਿਆਪਕ-ਪੱਖੀ ਬਣਾਇਆ ਜਾਵੇ। ਇਸ ਮੌਕੇ ਮੀਤ ਪ੍ਰਧਾਨ ਸਤਨਾਮ ਮੀਰਪੁਰ, ਅਜੇ ਕੁਮਾਰ ਚਾਹੜ ਮਜਾਰਾ, ਭੁਪਿੰਦਰ ਸਿੰਘ ਸੜੋਆ, ਗੁਰਦੀਪ ਸਿੰਘ ਦੁਪਾਲਪੁਰੀ, ਬਲਵੀਰ ਸਿੰਘ ਭੁੱਲਰ, ਮਨੋਹਰ ਲਾਲ, ਸਤਵਿੰਦਰ ਸਿੰਘ ਸੈਂਭੀ, ਵਿਨਾਇਕ ਲਖਨਪਾਲ, ਅਮਰਜੀਤ ਸਿੰਘ, ਬਲਵੀਰ ਰੱਕੜ, ਨਰਿੰਦਰ ਸਿੰਘ, ਜਗਦੀਪ ਸੈਂਪਲੇ ਤੇ ਪੈਨਸ਼ਨਰ ਆਗੂ ਵਰਿੰਦਰ ਬਛੋੜੀ, ਮੁਲਕ ਰਾਜ, ਸ਼ੰਕਰਦਾਸ, ਕੁਲਵਿੰਦਰ ਖਟਕੜ ਹਾਜ਼ਰ ਸਨ।

ਪਿਛਲੀ ਖ਼ਬਰ ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ’ਤੇ ਹੋਈ ਮਿੱਤਰ ਮਿਲਣੀ ਨੇ ਛੇੜੀ ਨਵੀਂ ਸਿਆਸੀ ਚਰਚਾ ਅਗਲੀ ਖ਼ਬਰ ਪਿੰਡ ਮੇਹਲੀਆਣਾ ਬੱਸ ਅੱਡੇ ’ਤੇ ਦੋ ਮਹੀਨਿਆਂ ਤੋਂ ਟੈਲੀਫੋਨ ਕੰਪਨੀ ਵਲੋਂ ਪੁੱਟਿਆ ਖੱਡਾ ਜਿਉਂ ਦਾ ਤਿਉਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।