02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਲਾਚੌਰ-ਪੋਜੇਵਾਲ ਮਾਰਗ ’ਤੇ ਚੱਲ ਰਹੇ ਹੌਲੀ ਰਫ਼ਤਾਰ ਕਾਰਜਾਂ ਕਾਰਨ ਰਾਹਗੀਰ ਹੋ ਰਹੇ ਖੱਜਲ-ਖੁਆਰ - ਚੰਦਿਆਣੀ

ਅਜੀਤ ਡੈਸਕ 15-07-2026

 ਸੜੋਆ, 13 ਜੁਲਾਈ (ਬਲਵਿੰਦਰ ਨਾਨੋਵਾਲੀਆ)- ਪੰਜਾਬ ਮੰਡੀ ਬੋਰਡ ਵਲੋਂ ਪਿੰਡਾਂ ਦੀ ਲਿੰਕ ਸੜਕਾਂ ਦੇ ਨਵਨੀਕਰਨ ਕਰਨ ਨੂੰ ਲੈ ਕੇ ਬਲਾਚੌਰ-ਪੋਜੇਵਾਲ ਮਾਰਗ ‘ਤੇ ਸੜਕ ਦੀ ਮੁਰੰਮਤ ਦਾ ਜੋ ਹੌਲੀ ਰਫਤਾਰ ’ਚ ਕੰਮ ਚਲ ਰਿਹਾ ਹੈ, ਉਸ ਕਾਰਨ ਰਾਹਗੀਰ ਕਾਫੀ ਖੱਜਲ-ਖੁਆਰ ਹੋ ਰਹੇ ਹਨ। ਇਹ ਪ੍ਰਗਟਾਵਾ ਚੌਧਰੀ ਤਰਸੇਮ ਲਾਲ ਚੰਦਿਆਣੀ ਸਾਬਕਾ ਚੇਅਰਮੈਨ ਨੇ ਪਿੰਡ ਖੁਰਦਾਂ ਵਿਖੇ ਇਸ ਮਾਰਗ ‘ਤੇ ਹੌਲੀ ਰਫਤਾਰ ਨਾਲ ਚਲ ਰਹੇ ਕਾਰਜਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਬੰਧਤ ਵਿਭਾਗ ਵਲੋਂ ਜਿਸ ਵੀ ਠੇਕੇਦਾਰ ਨੂੰ ਇਸ ਸੜਕ ਦਾ ਕੰਮ ਦਿਤਾ ਗਿਆ ਹੈ, ਉਹ ਬਹੁਤ ਹੀ ਹੌਲੀ ਰਫਤਾਰ ਵਿੱਚ ਕੀਤਾ ਜਾ ਰਿਹਾ ਹੈ। ਸੜਕ ‘ਤੇ ਰੌੜੀ ਪਾਇਆ ਨੂੰ ਕਾਫੀ ਲੰਮਾ ਸਮਾਂ ਹੋ ਚੁਕਾ ਹੈ, ਜਿਸ ਕਾਰਨ ਰਾਹਗੀਰਾਂ ਨਿਤ ਦਿਨ ਦੀ ਖਚਲ-ਖੁਆਰੀ ਤੋਂ ਬਚਣ ਲਈ ਕਈ ਕਿਲੋਮੀਟਰ ਵਾਧੂ ਸਫਰ ਤਹਿ ਕਰਕੇ ਵਾਇਆ ਸਾਹਧੜਾ, ਮਜਾਰੀ ਜਾਂ ਫਿਰ ਵਾਇਆ ਭੱਦੀ ਰਾਹੀ ਬਲਾਚੌਰ ਨੂੰ ਰੋਜ਼ਾਨਾ ਦੇ ਕੰਮਾਂ ਲਈ ਜਾਣਾ ਪੈਂਦਾ ਹੈ। ਇਸ ਮਾਰਗ ‘ਤੇ ਪੈਂਦੇ ਕਈ ਪਿੰਡਾਂ ਵਿਚ ਤਾਂ ਥੌੜੀ ਜਿਹੀ ਵਰਖਾ ਹੋਣ ਕਾਰਨ ਸੜਕ ‘ਤੇ ਇੰਨਾ ਗਾਰਾ ਬਣ ਜਾਂਦਾ ਹੈ ਕਿ ਬਲਾਚੌਰ ਨੂੰ ਸਿੱਧਾ ਰਸਤਾ ਹੋਣ ਕਰਕੇ ਸਫਰ ਕਰਨ ਵਾਲੇ ਨੂੰ ਅੱਧ ਵਿਚਕਾਰੋ ਹੀ ਵਾਪਿਸ ਜਾਣਾ ਪੈਂਦਾ ਹੈ। ਉਨ੍ਹਾਂ ਦਸਿਆ ਕਿ ਸੜਕ ਦਾ ਕੰਮ ਚਲਣ ਦਾ ਕਿਧਰੇ ਵੀ ਅਜਿਹਾ ਸਾਇਨ ਬੋਰਡ ਨਹੀ ਲਗਾਇਆ ਦਿਸ ਰਿਹਾ, ਜਿਸ ‘ਤੇ ਇਹ ਲਿਖਿਆ ਹੋਵੇ ਕਿ ਸੜਕ ਦਾ ਕੰਮ ਚਲ ਰਿਹਾ ਹੈ, ਹੌਲੀ ਚਲੋ। ਉਨ੍ਹਾਂ ਦੱਸਿਆ ਕਿ ਸੜਕ ‘ਤੇ ਇੰਨੀ ਮਾਤਰਾ ਵਿੱਚ ਗਟਕਾ ਖਿਲਰਿਆ ਪਿਆ ਹੈ, ਕਿ ਦੋ ਪਹੀਆ ਵਾਹਨ ਤਾਂ ਕਈ ਵਾਰ ਵਾਹਨ ਮਾਲਕ ਨੂੰ ਖਿਚ ਕੇ ਹੀ ਲਿਆਉਣਾ ਪੈਂਦੇ ਹੈ। ਉਨ੍ਹਾਂ ਪੰਜਾਬ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਬਣਨ ਵਾਲੀ ਸੜਕ ਦੇ ਦੋਨੋ ਪਾਸੇ ਬਰਮ ਬਣਾਏ ਜਾਣ ਅਤੇ ਪਿੰਡਾਂ ਅੰਦਰ ਕੰਕਰੀਟ ਨਾਲ ਬਣਾਈ ਸੜਕ ਨੇ ਸੜਕ ਵਿੱਚ ਦਬੀਆ ਪਾਣੀ ਦੀ ਪਾਈਪਾਂ ਤੇ ਟੈਲੀਫੋਨ ਦੀਆਂ ਕੇਬਲਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ, ਅਗਰ ਕਿਧਰੇ ਪਾਣੀ ਦੇ ਪਾਈਪਾਂ ਵਿਚ ਕੋਈ ਲੀਕੇਜ ਹੋ ਜਾਂਦੀ ਹੈ ਜਾਂ ਟੈਲੀਫੋਨ ਦੀ ਕੇਬਲ ਵਿਚ ਖਰਾਬੀ ਆ ਜਾਂਦੀ ਹੈ ਤਾਂ ਖਪਤਕਾਰਾਂ ਵਲੋਂ ਇਸ ਕੰਕਰੀਟ ਨਾਲ ਬਣਾਈ ਸੜਕ ਨੂੰ ਪੁਟ ਕੇ ਮੰਡੀ ਬੋਰਡ ਦਾ ਨੁਕਸਾਨ ਹੋਵੇਗਾ, ਜਦੋ ਕਿ ਇਸ ਨੁਕਸਾਨ ਤੋਂ ਬਚਣ ਲਈ ਮੰਡੀਬੋਰਡ ਨੂੰ ਇਸ ਦਾ ਬਦਲਵਾਂ ਹਲ ਜਾਂ ਫਿਰ ਮਾਰਗ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਵਾਲੀਆਂ ਪਾਈਪਾਂ ਜਾਂ ਫਿਰ ਟੈਲੀਫਨ ਦੀ ਕੇਬਲ ਨੂੰ ਸੜਕ ਬਣਨ ਤੋਂ ਪਹਿਲਾ ਕਢਣ ਦੇ ਨੋਟਿਸ ਜ਼ਰੂਰ ਕਢਣੇ ਚਾਹੀਦੇ ਹਨ। ਚੌਧਰੀ ਤਰਸੇਮ ਚੰਦਿਆਣੀ ਨੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਚਲ ਰਹੇ ਕਾਰਜ ਵਿਚ ਤੇਜ਼ੀ ਲਿਆਦੀ ਜਾਵੇ, ਨਹੀ ਤਾਂ ਬਰਸਾਤ ਸ਼ੁਰੂ ਹੋਣ ਨਾਲ ਬਣਨ ਜਾ ਰਹੀ ਸੜਕ ਜਲਦ ਟੁੱਟਣ ਦੇ ਆਸਾਰ ਬਣ ਜਾਣਗੇ।

ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਸਟੋਰ ਆਊਟਸੋਰਸਡ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।