06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਰਟੋਲੀ ਰੇਲਵੇ ਸਟੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਵਰਚੂਅਲ ਉਦਘਾਟਨ

ਅਜੀਤ ਡੈਸਕ 17-07-2026
ਰਾਮਗੜ੍ਹ ਸੀਕਰੀ, 16 ਜੁਲਾਈ (ਕਟੋਚ)- ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਰੇਲ ਯਾਤਰੀਆਂ ਲਈ ਇਕ ਵੱਡੀ ਖ਼ੁਸ਼ ਭਰੀ ਖ਼ਬਰ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਅਤਿ-ਆਧੁਨਿਕ ਸਹੂਲਤਾਂ ਭਰਪੂਰ ਨਵ-ਨਿਰਮਿਤ ਕਰਟੋਲੀ ਰੇਲਵੇ ਸਟੇਸ਼ਨ ਦਾ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਤੋਂ ਵਰਚੂਅਲ (ਆਨਲਾਈਨ) ਉਦਘਾਟਨ ਕਰਕੇ ਇਸ ਸਟੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਸਬੰਧੀ ਰੇਲਵੇ ਵਿਭਾਗ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੇਲਵੇ ਸੂਤਰਾਂ ਮੁਤਾਬਿਕ 17 ਜੁਲਾਈ ਨੂੰ ਕਰੀਬ ਦੁਪਹਿਰ ਬਾਅਦ 3 ਵਜੇ ਇੱਕ ਰੇਲਵੇ ਸਟੇਸ਼ਨ ਦਾ ਵਰਚੂਅਲ ਉਦਘਾਟਨ ਕਰਨਗੇ ਤੇ ਇਸ ਉਪਰੰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਰੀਬ ਚਾਰ ਮਹੀਨੇ ਪਹਿਲੇ ਇਸ ਰੇਲਵੇ ਸਟੇਸ਼ਨ ਦਾ ਨਿਰਮਾਣ ਕੰਮ ਪੂਰਾ ਹੋਇਆ ਸੀ ਤੇ ਇਸ ਸਟੇਸ਼ਨ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਇੱਥੇ ਪਲੇਟਫ਼ਾਰਮ ਨੂੰ ਪਾਰ ਕਰਨ ਲਈ ਓਵਰ ਬਿ੍ਰਜ ਦੀ ਬਜਾਏ ਅੰਡਰ ਬਿ੍ਰਜ ਦਾ ਨਿਰਮਾਣ ਕੀਤਾ ਗਿਆ ਹੈ ਜੋ ਕਿ ਬਜ਼ੁਰਗ ਅਤੇ ਦਿਵਿਆਂਗ ਲੋਕਾਂ ਲਈ ਸੁਵਿਧਾਜਨਕ ਰਹੇਗਾ। ਰੇਲਵੇ ਸਟੇਸ਼ਨ ਤੇ ਆਧੁਨਿਕ ਉਡੀਕ ਹਾਲ, ਬੈਠਣ ਲਈ ਵਧੀਆ ਪ੍ਰਬੰਧ, ਸਾਫ਼ ਪੀਣ ਵਾਲਾ ਪਾਣੀ, ਪਖਾਨੇ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਕਰਟੋਲੀ ਰੇਲਵੇ ਸਟੇਸ਼ਨ ਤੋਂ ਅੰਬਾਲਾ ਲਈ ਨਵੀਂ ਰੇਲਗੱਡੀ ਚਲਾਈ ਜਾਵੇਗੀ ਤੇ ਦਿੱਲੀ-ਦੋਲਤਪੁਰ ਚੋਕ ਹਿਮਾਚਲ ਐਕਸਪ੍ਰੈੱਸ ਗੱਡੀ ਦਾ ਵਿਸਥਾਰ ਵੀ ਕਰਟੋਲੀ ਤੱਕ ਕੀਤਾ ਗਿਆ ਹੈ।
ਪਿਛਲੀ ਖ਼ਬਰ ਸਰਕਾਰ ਦੀ ਲਾਰੇਬਾਜ਼ ਨੀਤੀ ਖ਼ਿਲਾਫ਼ ਕਮਿਊਨਟੀ ਹੈਲਥ ਅਫਸਰਾਂ ਵੱਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਨਾਨ ਟੀਚਿੰਗ ਨੂੰ ਸਿਖਾਏ ਕੰਪਿਊਟਰ ਸਕਿੱਲਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।