06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦੋ ਦਿਨਾ ਸਫਾਈ ਅਭਿਆਨ ਤਹਿਤ ਬੰਗਾ ’ਚ ਭਾਜਪਾ ਵਰਕਰਾਂ ਨੇ ਕੀਤੀ ਸਫਾਈ

ਅਜੀਤ ਡੈਸਕ 17-07-2026
ਬੰਗਾ, 16 ਜੁਲਾਈ (ਧਰਮਵੀਰ ਪਾਲ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਗਮਨ ਤੋਂ ਪਹਿਲਾਂ ਪਾਰਟੀ ਦੀ ਹਾਈਕਮਾਂਡ ਦਾ ਆਦੇਸ਼ ਸੀ ਕਿ ਪੰਜਾਬ ਦੇ ਸਾਰੇ ਮੰਡਲਾਂ ਵਿੱਚ 2 ਦਿਨਾਂ ‘ਸਫਾਈ ਅਭਿਆਨ’ ਚਲਾਇਆ ਜਾਵੇ। ਇਸ ਦੇ ਤਹਿਤ ਅੱਜ ਸਵੇਰੇ 7:00 ਵਜੇ ਰੇਲਵੇ ਰੋਡ ’ਤੇ ਸਥਿਤ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਦਾਣਾ ਮੰਡੀ ਬੰਗਾ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ। ਇਹ ‘ਸਫਾਈ ਅਭਿਆਨ’ ਡਾ. ਧਰਮਪਾਲ ਰਿਟਾ ਆਈ.ਏ.ਐਸ. ਜਿਨ੍ਹਾਂ ਨੂੰ ਇਸ ਅਭਿਆਨ ਦਾ ਇੰਚਾਰਜ ਲਗਾਇਆ ਗਿਆ ਦੀ ਯੋਗ ਅਗਵਾਈ ਵਿੱਚ ਚਲਾਇਆ ਗਿਆ। ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਲਕਸ਼ਮੀ ਨਰਾਇਣ ਮੰਦਰ ਦੀ ਮੂਹਰਲੀ ਸੜਕ ਦੀ ਸਫ਼ਾਈ ਕੀਤੀ। ਇਸ ਉਪਰੰਤ ਉਨ੍ਹਾਂ ਨੇ ਮੰਦਰ ਦੇ ਆਸ ਪਾਸ ਅਤੇ ਪਿਛਲੇ ਪਾਸੇ ਦੀ ਸੜਕ ਦੀ ਸਫ਼ਾਈ ਕੀਤੀ। ਉਪਰੰਤ ਇਸਤਰੀ ਸਤਿਸੰਗ ਘਰ ਅਤੇ ਉਸ ਦੇ ਆਸ ਪਾਸ ਸੜਕਾਂ ਦੀ ਵੀ ਮੁਕੰਮਲ ਸਫਾਈ ਕੀਤੀ ਗਈ। ਭਾਜਪਾ ਵਰਕਰਾਂ ਵਿੱਚ ਸਫ਼ਾਈ ਅਭਿਆਨ ਪ੍ਰਤੀ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ। ਵਰਕਰਾਂ ਤੇ ਅਹੁਦੇਦਾਰਾਂ ਨੇ ਇਸ ‘ਸਫਾਈ ਅਭਿਆਨ’ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਸਫਾਈ ਅਭਿਆਨ ਦੇ ਇੰਚਾਰਜ ਡਾ. ਧਰਮਪਾਲ ਰਿਟਾ ਆਈ.ਏ.ਐਸ. ਨੇ ਕਿਹਾ ਕਿ ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ‘ਸਫਾਈ ਅਭਿਆਨ’ ਚਲਾਉਣਾ ਚਾਹੀਦਾ ਹੈ। ਡਾ. ਧਰਮਪਾਲ ਨੇ ਦੱਸਿਆ ਕਿ ਇਹ ਅਭਿਆਨ ਕੱਲ੍ਹ ਵੀ ਜਾਰੀ ਰਹੇਗਾ। ਇਸ ਮੌਕੇ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਫਾਈ ਅਭਿਆਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ, ਡਾ. ਨਰੇਸ਼ ਰਾਵਲ ਮੰਡਲ ਪ੍ਰਧਾਨ ਬੰਗਾ, ਡਿੰਪਲ ਭਾਰਦਵਾਜ ਜ਼ਿਲ੍ਹਾ ਜਨਰਲ ਸਕੱਤਰ, ਸੁਦੇਸ਼ ਸ਼ਰਮਾ, ਸਪਰਸ਼ ਹਰੀਸ਼, ਵਿਕਾਸ ਗੁਪਤਾ, ਰਵੀ ਬੰਗਾ ਆਦਿ ਹਾ਼ਜ਼ਰ ਸਨ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਜਸਪਾਲ ਚੇਚੀ ਲਗਾਤਾਰ ਦੂਜੀ ਵਾਰ ਬਣੇ ਹੁਸ਼ਿਆਰਪੁਰ ਨਗਰ ਨਿਗਮ ਚੋ... ਅਗਲੀ ਖ਼ਬਰ ਸਤਨਾਮ ਜਲਾਲਪੁਰ ਦਾ ਅਸਤੀਫਾ ਹਾਈਕਮਾਂਡ ਵੱਲੋਂ ਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।