14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੇਵਾ ਸੁਸਾਇਟੀ ਬੰਗਾ ਵਲੋਂ ਮਾ: ਜੋਗਿੰਦਰ ਸਿੰਘ ਸਨਮਾਨਿਤ

ਅਜੀਤ ਡੈਸਕ 18-07-2026
ਬੰਗਾ, 17 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਹਲਕੇ ਦੇ ਉੱਘੇ ਸਮਾਜ ਸੇਵੀ ਮਾ: ਜੋਗਿੰਦਰ ਸਿੰਘ ਨੂੰ ਸਮਾਜ ਭਲਾਈ ਸੇਵਾਵਾਂ ਨਿਭਾਉਣ ਹਿੱਤ ਸੇਵਾ ਸੁਸਾਇਟੀ ਬੰਗਾ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੇ ਹਰ ਇਕ ਦੇ ਕੰਮ ਆਉਣ ਵਾਲੇ ਮਾ: ਜੋਗਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੇਵਾ ਸੋਸਾਇਟੀ ਬੰਗਾ ਪੰਜਾਬ ਦੀ ਪੂਰੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਸੇਵਾ ਸੋਸਾਇਟੀ ਬੰਗਾ ਪੰਜਾਬ ਦੇ ਮੁੱਖ ਸਰਪ੍ਰਸਤ ਮੈਡਮ ਬਲਦੀਸ਼ ਕੌਰ ਬੰਗਾ ਨੇ ਕਿਹਾ ਕਿ ਮਾਸਟਰ ਜੋਗਿੰਦਰ ਸਿੰਘ ਬੰਗਾ ਹਲਕੇ ’ਚ ਬਹੁਤ ਲੰਬੇ ਸਮੇ ਤੋਂ ਸੇਵਾ ਨਿਭਾ ਰਹੇ ਹਨ। ਇਹੋ ਜਿਹੇ ਸਮਾਜ ਸੇਵੀ ਸੱਜਣਾਂ ਦੀ ਸਮਾਜ ਨੂੰ ਬਹੁਤ ਲੋੜ ਹੈ। ਇਸ ਮੌਕੇ ਸਰਪ੍ਰਸਤ ਸਤਨਾਮ ਸਿੰਘ ਖਟਕੜ, ਪ੍ਰੋਜੈਕਟ, ਵਾਇਸ ਚੇਅਰਮੈਨ ਜਗਤਾਰ ਸਿੰਘ, ਪ੍ਰੋਜੈਕਟ ਮੈਨੇਜਰ ਮਲਕੀਤ ਸਿੰਘ ਚਾਹਲ, ਮੁੱਖ ਸਲਾਹਕਾਰ ਰਾਜ ਕੁਮਾਰ ਖਾਨਖਾਨਾ, ਚੰਦਰ ਕਾਂਤਾ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਬਲਜੀਤ ਕੁਮਾਰ ਸਮਾਜ ਸੇਵਕ ਹਜ਼ਾਰ ਸਨ।
ਪਿਛਲੀ ਖ਼ਬਰ ਟੋਲ ਪਲਾਜ਼ਾ ਬਹਿਰਾਮ ਵਿਖੇ ਦੋ ਪਹੀਆ ਵਾਹਨਾਂ ਲਈ ਵੱਖਰਾ ਰਸਤਾ ਬਣੇ- ਸ਼੍ਰੀਧਰ ਅਗਲੀ ਖ਼ਬਰ ਵਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਬਛੌੜੀ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।