13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਧਾਰਮਿਕ ਅਸਥਾਨ ਨੂੰ ਜਾਂਦੀ ਸੜਕ ਤੋਂ ਮੀਟ ਦੀਆਂ ਦੁਕਾਨਾਂ ਐਤਵਾਰ ਵਾਲੇ ਦਿਨ ਬੰਦ ਕਰਨ ਦੀ ਮੰਗ

ਅਜੀਤ ਡੈਸਕ 19-07-2026
ਬੰਗਾ, 18 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਕੁਰੱਪਸ਼ਨ ਇਨਫਰਮੇਸ਼ਨ ਟੀਮ ਪੰਜਾਬ ਦੇ ਨੈਸ਼ਨਲ ਕਨਵੀਨਰ ਐਡਵੋਕੇਟ ਐਕਸ ਪੀ. ਬੀ. ਆਈ. ਅਫਸਰ ਡਾ. ਗੌਰਵ ਅਰੋੜਾ ਅਤੇ ਵਾਈਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੀ. ਆਈ. ਟੀ. ਦੇ ਦੋਆਬਾ ਜ਼ੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਰਾਮ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੰਗਾ ਤੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਅਸਥਾਨ ਪਿੰਡ ਮਜਾਰਾ ਨੌ ਅਬਾਦ ਵਿਖੇ ਐਤਵਾਰ ਵਾਲੇ ਦਿਨ ਮੱਥਾ ਟੇਕਣ ਜਾਂਦੀਆਂ ਸੰਗਤਾਂ ਨੂੰ ਪੂੰਨੀਆ ਫਾਟਕ ਕੋਲ ਪੈਂਦੀਆਂ ਮੀਟ ਦੀਆਂ ਦੁਕਾਨਾਂ ਤੋਂ ਆਉਂਦੀ ਬਹੁਤ ਹੀ ਭੈੜੀ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕਿ ਐਤਵਾਰ ਵਾਲੇ ਦਿਨ ਇਹ ਮੀਟ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸੰਗਤਾਂ ਆਪਣੀ ਸ਼ਰਧਾ ਨਾਲ ਮੱਥਾ ਟੇਕ ਸਕਣ। ਦੋਸਾਂਝ ਨੇ ਕਿਹਾ ਕਿ ਅਮਰੀਕ ਸਿੰਘ ਬਲੋਵਾਲ ਜੋ ਰਾਜਾ ਸਾਹਿਬ ਦੇ ਗੁਰਦੁਆਰਾ ਦੇ ਜਨਰਲ ਸੈਕਟਰੀ ਹਨ, ਉਹਨਾਂ ਨੇ ਫੋਨ ’ਤੇ ਗੱਲਬਾਤ ਕਰਦਿਆ ਕਿਹਾ ਹੈ ਕਿ ਅਸੀਂ ਕਿਸੇ ਦੀ ਰੋਜ਼ੀ ਰੋਟੀ ਬੰਦ ਨਹੀ ਕਰਦੇ ਸਗੋਂ ਇਹ ਸੰਗਤਾਂ ਦੀ ਭਾਵਨਾ ਨੂੰ ਸੱਟ ਵਜਦੀ ਹੈ ਪਰ ਐਤਵਾਰ ਵਾਲੇ ਦਿਨ ਇਹ ਮੀਟ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆ ਹਨ, ਅਸੀਂ ਸੱਭ ਦਾ ਸਤਿਕਾਰ ਕਰਦੇ ਹਾਂ ਅੰਤ ਵਿੱਚ ਦੋਸਾਂਝ ਨੇ ਕਿਹਾ ਜੇ ਇਹ ਮੀਟ ਦੀਆਂ ਦੁਕਾਨਾਂ ਨਾ ਬੰਦ ਕੀਤੀਆ ਤਾਂ ਸਾਡੀ ਪੂਰੀ ਟੀਮ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੀ ਵਿਸ਼ੇਸ਼ ਮੀਟਿੰਗ ’ਚ ਸੇਵਾ ਕਾਰਜਾਂ ਸੰਬੰਧੀ ਵਿਚਾਰ-ਚਰਚਾ ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਰਾਹੋਂ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਦਾ ਰਾਹ ਸਾਫ਼ ਇੱਕ ਹਫ਼ਤੇ ਅੰਦਰ ਚੋਣ ਕਰਵਾਉਣ ਲਈ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।