08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਨਿਯੁਕਤ

ਐਡੀਲੇਡ, 7 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਰਾਜ ਦਾ 37ਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪ੍ਰੀਮੀਅਰ ਪੀਟਰ ਮਾਲੀਨੌਸਕਸ ਨੇ ਇਹ ਐਲਾਨ ਕਰਦਿਆਂ ...

ਅਜੀਤ ਡੈਸਕ 08-10-2026

ਐਡੀਲੇਡ, 7 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਰਾਜ ਦਾ 37ਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪ੍ਰੀਮੀਅਰ ਪੀਟਰ ਮਾਲੀਨੌਸਕਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਕਿੰਗ ਚਾਰਲਸ ਤੀਜੇ ਨੇ ਸਟੀਵਨਜ਼ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਮੌਜੂਦਾ ਗਵਰਨਰ ਫ੍ਰਾਂਸਿਸ ਐਡਮਸਨ ਦੀ ਥਾਂ ਲੈਣਗੇ ਅਤੇ 9 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।

62 ਸਾਲਾ ਗ੍ਰਾਂਟ ਸਟੀਵਨਜ਼ ਨੇ 1982 ਵਿਚ ਮਹਿਜ਼ 17 ਸਾਲ ਦੀ ਉਮਰ ਵਿਚ ਦੱਖਣੀ ਆਸਟ੍ਰੇਲੀਆ ਪੁਲਿਸ ਵਿਚ ਆਪਣਾ ਸੇਵਾ-ਕਾਲ ਸ਼ੁਰੂ ਕੀਤਾ ਸੀ। ਸਾਲ 2015 ਵਿਚ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ। ਚਾਰ ਦਹਾਕਿਆਂ ਤੋਂ ਵੱਧ ਸਮੇਂ ਦੀ ਪੁਲਿਸ ਸੇਵਾ ਦੌਰਾਨ ਉਨ੍ਹਾਂ ਨੇ ਰਾਜ ਦੀਆਂ ਕਈ ਵੱਡੀਆਂ ਐਮਰਜੈਂਸੀਆਂ ਨਾਲ ਨਜਿੱਠਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਅਤੇ ਭਾਈਚਾਰੇ ਨਾਲ ਨਜ਼ਦੀਕੀ ਸੰਬੰਧ ਬਣਾਉਣ ਲਈ ਕੰਮ ਕੀਤਾ। ਉਹ ਆਸਟ੍ਰੇਲੀਆ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਪੁਲਿਸ ਕਮਿਸ਼ਨਰਾਂ ਵਿਚ ਸ਼ੁਮਾਰ ਹਨ।

ਪ੍ਰੀਮੀਅਰ ਮਾਲੀਨੌਸਕਸ ਨੇ ਕਿਹਾ ਕਿ ਸਟੀਵਨਜ਼ ਨੇ ਇਮਾਨਦਾਰੀ, ਸੂਝਬੂਝ ਅਤੇ ਫ਼ਰਜ਼ ਪ੍ਰਤੀ ਵਚਨਬੱਧਤਾ ਨਾਲ ਪੁਲਿਸ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਮੁਸ਼ਕਲ ਦੌਰਾਂ ਦੌਰਾਨ ਸਟੀਵਨਜ਼ ਨੇ ਲੋਕਾਂ ਦਾ ਭਰੋਸਾ ਕਾਇਮ ਰੱਖਿਆ ਅਤੇ ਉਨ੍ਹਾਂ ਨੂੰ ਦੱਖਣੀ ਆਸਟ੍ਰੇਲੀਆ ਤੇ ਇਸ ਦੇ ਲੋਕਾਂ ਦੀ ਡੂੰਘੀ ਸਮਝ ਹੈ।ਪੁਲਿਸ ਸੇਵਾ ਤੋਂ ਇਲਾਵਾ ਸਟੀਵਨਜ਼ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਸਰਗਰਮ ਰਹੇ ਹਨ। ਉਹ ‘ਆਪਰੇਸ਼ਨ ਫਲਿੰਡਰਜ਼’ ਨਾਲ ਜੁੜੇ ਰਹੇ ਹਨ ਅਤੇ ਕੈਂਸਰ ਖੋਜ, ਰੋਕਥਾਮ ਤੇ ਇਲਾਜ ਲਈ ਸਹਾਇਤਾ ਕਰਨ ਦੇ ਨਾਲ-ਨਾਲ ਅੰਗਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਵਿਚ ਵੀ ਯੋਗਦਾਨ ਪਾਉਂਦੇ ਰਹੇ ਹਨ।

ਅਗਲੀ ਖ਼ਬਰ ਸੀ.ਆਈ.ਏ. ਦੇ ਸਾਬਕਾ ਉੱਚ ਅਧਿਕਾਰੀ ਨੇ ਕਬੂਲਿਆ ਇਕ ਦੋਸ਼