07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬੀ.ਐਸ ਆਟੋਜ਼ ਬਲਾਚੌਰ ਨੇ ਐਚ. ਐਫ. ਮਾਈਲੇਜ ਮੇਲਾ ਕਰਵਾਇਆ

ਅਜੀਤ ਡੈਸਕ 25-07-2026
ਬਲਾਚੌਰ, 24 ਜੁਲਾਈ (ਨਰੇਸ਼ ਧੌਲ) - ਦੁਨੀਆ ਦੀ ਨਾਮਵਾਰ ਕੰਪਨੀ ਹੀਰੋ ਮੋਟੋ ਕੌਰਪ ਦੇ ਅਧਿਕਾਰਤ ਡੀਲਰ ਬੀ. ਐਸ ਆਟੋਜ਼ ਬਲਾਚੌਰ ਵੱਲੋਂ ਐਚ. ਐਫ ਸੀਰੀਜ਼ ਮਾਈਲੇਜ ਮੇਲਾ ਰਜਿੰਦਰਾ ਪੰਪ ਸਿਆਣਾ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਬਹੁ ਗਿਣਤੀ ਇਲਾਕਾ ਵਾਸੀਆਂ ਨੇ ਹਿੱਸਾ ਲਿਆ। ਮਾਈਲੇਜ ਦਾ ਪ੍ਰਤੱਖ ਪ੍ਰਮਾਣ ਵੇਖਣ ਹਿੱਤ ਹੀਰੋ ਮੋਟੋ ਕੌਰਪ ਅਧਿਕਾਰੀਆਂ ਵੱਲੋਂ 10 ਐਚ. ਐਫ. ਮੋਟਰਸਾਈਕਲਾਂ ਦੀ ਟੈਂਕੀ ਪੈਟਰੋਲ ਨਾਲ ਫੁੱਲ ਕਰਵਾ ਕੇ ਟਰਾਈ ਲਈ ਗਈ ਜਿਨ੍ਹਾਂ ਵਿੱਚੋਂ ਜਸਵਿੰਦਰ ਸਿੰਘ ਅਜੀਮਲ ਦੇ ਮੋਟਰਸਾਈਕਲ ਨੇ 97.5 ਫੀਸਦੀ ਮਾਇਲੇਜ ਦੇ ਕੇ ਪਹਿਲਾ ਸਥਾਨ, ਪ੍ਰਥਮ ਸ਼ਰਮਾ ਦੇ ਮੋਟਰਸਾਈਕਲ ਨੇ 85.10 ਫੀਸਦੀ ਮਾਈਲੇਜ ਦੇ ਕੇ ਦੂਸਰਾ ਸਥਾਨ ਤੇ ਸੁਖਵਿੰਦਰ ਸਿੰਘ ਦੇ ਮੋਟਰਸਾਈਕਲ ਨੇ 78 ਫੀਸਦੀ ਮਾਇਲੇਜ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਪਰੰਤ ਮੋਟਰਸਾਈਕਲ ਚਾਲਕਾਂ ਨੂੰ ਮਾਈਲੇਜ ਦੇ ਸਰਟੀਫਿਕੇਟ ਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ. ਐੱਸ. ਆਟੋ ਬਲਾਚੌਰ ਦੇ ਮਾਲਕ ਬਲਵਿੰਦਰ ਸਿੰਘ, ਸੁਖਦੇਵ ਸਿੰਘ ਸਰਪੰਚ, ਜਗਤਾਰ ਸਿੰਘ ਸਜਾਵਲਪੁਰ, ਜਗਦੇਵ ਸਿੰਘ, ਸੁਖਦੇਵ ਸਿੰਘ, ਨੀਲਮ ਦੇਵੀ, ਓਮ ਪ੍ਰਕਾਸ਼, ਦੀਪਕ, ਵਿਜੇ ਕੁਮਾਰ, ਜੋਗਵੀਰ ਸਿੰਘ, ਰਾਜਿੰਦਰਾ ਪੰਪ ਦੇ ਮਾਲਕ, ਸਟਾਫ ਮੈਂਬਰ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਰੇਲ ਰਾਹੀਂ ਦਿੱਲੀ ਪਹੁੰਚਣ ਮਗਰੋਂ ਪੱਤਰਕਾਰ ਹੋਇਆ ਲੁੱਟ ਦਾ ਸ਼ਿਕਾਰ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਬੰਗਾ ਵਿਖੇ ਕਰਵਾਇਆ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।