07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰੇਲ ਰਾਹੀਂ ਦਿੱਲੀ ਪਹੁੰਚਣ ਮਗਰੋਂ ਪੱਤਰਕਾਰ ਹੋਇਆ ਲੁੱਟ ਦਾ ਸ਼ਿਕਾਰ

ਅਜੀਤ ਡੈਸਕ 25-07-2026
ਬਹਿਰਾਮ, 24 ਜੁਲਾਈ (ਨਛੱਤਰ ਸਿੰਘ ਬਹਿਰਾਮ) - ਬੀਤੇ ਦਿਨੀਂ ਪੱਤਰਕਾਰ ਵਿਜੇ ਪਾਲ ਸਿੰਘ ਤੇਜੀ ਨੂੰ ਰੇਲ ਗੱਡੀ ਸਫਰ ਦੌਰਾਨ ਲੁੱਟੇ ਜਾਣ ਦਾ ਸਮਾਚਾਰ ਹੈ। ਇਥੇ ਜਾਣਕਾਰੀ ਦਿੰਦਿਆਂ ਉਕਤ ਪੱਤਰਕਾਰ ਨੇ ਦੱਸਿਆ ਕਿ ਮੈਂ ਬੈਂਕਾਂਕ ਜਾਣਾ ਸੀ 14 ਜੁਲਾਈ ਨੂੰ ਰਾਤ 8 ਵਜੇ ਫਗਵਾੜਾ ਤੋਂ ਸ਼ਾਨੇ ਪੰਜਾਬ ਰੇਲ ਗੱਡੀ ਨੰ:12498 ਕੋਚ 4 ਰਾਹੀਂ ਦਿੱਲੀ ਜਾ ਰਿਹਾ ਸੀ। ਮਿਤੀ 15 ਜੁਲਾਈ ਨੂੰ ਦਿੱਲੀ ਉਤਰਨ ਮੌਕੇ ਸਾਡੇ ਡੱਬੇ ਵਿੱਚ 5-7 ਵਿਅਕਤੀਆਂ ਨੇ ਮੇਰੇ ਤੋਂ ਇਲਾਵਾ ਹੋਰ ਲੋਕਾਂ ਨਾਲ ਵੀ ਲੁੱਟ-ਖੋਹ ਕੀਤੀ ਤੇ ਫਰਾਰ ਹੋ ਗਏ। ਇਸ ਲੁੱਟ ਵਿੱਚ ਮੇਰਾ ਕੈਰੀ ਬੈਗ ਜਿਸ ਵਿੱਚ ਮੋਬਾਇਲ, ਪਾਸਪੋਰਟ, ਅੰਤਰਰਾਸ਼ਟਰੀ ਡਰਾਇਵਰੀ ਲਾਇਸੰਸ, ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਸਰਕਾਰੀ ਯੈਲੋ ਕਾਰਡ, 2400 ਰਿੰਗਟ, 400 ਡਾਲਰ ਤੋਂ ਇਲਾਵਾ 15 ਹਜ਼ਾਰ ਰੁਪਏ ਵੀ ਸਨ। ਇਸ ਸਾਰੇ ਮਾਮਲੇ ਦੀ ਐਫ. ਆਈ. ਆਰ ਨਵੀਂ ਦਿਲੀ ਵਿਖੇ ਕਰਵਾਈ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਲੁੱਟ ਦਾ ਜਲਦੀ ਹੱਲ ਕੱਢਿਆ ਜਾਵੇ ਤਾਂ ਜੋ ਇਸ ਤਰ੍ਹਾਂ ਕੋਈ ਹੋਰ ਯਾਤਰੀਆਂ ਦਾ ਲੁੱਟ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਮਨੌਲੀ ਸੂਰਤ ਸਹਿਕਾਰੀ ਸਭਾ ’ਚ ਆਏੇ ਯੂਰੀਏ ’ਚੋਂ ਨਿਕਲੇ ਰੋੜੇ ਪੱਥਰ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਬੀ.ਐਸ ਆਟੋਜ਼ ਬਲਾਚੌਰ ਨੇ ਐਚ. ਐਫ. ਮਾਈਲੇਜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।