06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਨੌਲੀ ਸੂਰਤ ਸਹਿਕਾਰੀ ਸਭਾ ’ਚ ਆਏੇ ਯੂਰੀਏ ’ਚੋਂ ਨਿਕਲੇ ਰੋੜੇ ਪੱਥਰ ਕਾਰਨ ਕਿਸਾਨ ਪ੍ਰੇਸ਼ਾਨ

ਅਜੀਤ ਡੈਸਕ 25-07-2026
ਬਨੂੜ, 24 ਜੁਲਾਈ (ਭੁਪਿੰਦਰ ਸਿੰਘ)-ਪਿੰਡ ਮਨੌਲੀ ਸੂਰਤ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਮਾਰਕਫੈੱਡ ਵਲੋਂ ਸਪਲਾਈ ਕੀਤੇ ਯੂਰੀਏ ’ਚ ਇੱਟਾਂ ਪੱਥਰ ਨਿਕਲਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਸਭਾ ਦੇ ਮੈਂਬਰ ਕਿਸਾਨ ਪ੍ਰਧਾਨ ਬਹਾਦਰ ਸਿੰਘ ਮਨੌਲੀ ਸੂਰਤ, ਚਰਨਜੀਤ ਸਿੰਘ, ਹਰਜਿੰਦਰ ਸਿੰਘ ਛੜਬੜ, ਦਲਬੀਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਆਈ. ਪੀ. ਐਲ. ਕੰਪਨੀ ਦਾ ਯੂਰੀਆ ਖਾਦ ਸਹਿਕਾਰੀ ਸਭਾ ਮਨੌਲੀ ਸੂਰਤ ਤੋਂ ਚੁੱਕਿਆ ਸੀ। ਜਦੋ ਉਨਾਂ ਝੋਨੇ ਵਿਚ ਪਾਉਣ ਲਈ ਥੈਲੇ ਖੋਲੇ ਉਸ ਵਿਚੋਂ ਇੱਟਾਂ, ਪੱਥਰ, ਰੋੜੇ ਨਿਕਲੇ। ਕਿਸਾਨਾਂ ਨੇ ਕਿਹਾ ਕਿ ਲਾਗਤ ਖਰਚੇ ਵਧਣ ਕਾਰਨ ਖੇਤੀਬਾੜੀ ਪਹਿਲਾਂ ਹੀ ਘਾਟੇ ਦਾ ਸੋਦਾ ਬਣ ਗਈ ਹੈ। ਉੱਤੋ ਕੰਪਨੀਆਂ ਨੇ ਭਾਅ ਘਟਾਏ ਤੋਂ ਬਿਨਾਂ 45 ਕਿੱਲੋ ਦਾ ਥੈਲੇ 50 ਕਿੱਲੋ ਵਿਚ ਵੇਚੀਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਵਿਆਜੂ ਪੈਸੇ ਨਾਲ ਉਹ ਫਸਲਾਂ ਪਾਲ ਕੇ ਦੇਸ਼ ਦਾ ਢਿੱਡ ਭਰ ਰਹੇ ਹਨ। ਉਨ੍ਹਾਂ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਫਿਰ ਵੀ ਉਨਾਂ ਨੂੰ ਖਾਦ, ਬੀਜ ਜਾਂ ਦੁਆਈਆਂ ਸਹੀ ਨਹੀ ਮਿਲ ਰਹੀ। ਉਨਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਦੀ ਕੋਈ ਸੁਣਵਾਈ ਵੀ ਨਹੀਂ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਘਟੀਆ ਦਰਜੇ ਦਾ ਸਪਲਾਈ ਕੀਤੇ ਯੂਰੀਏ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਦੇ ਯੂਰੀਏ ਦੀ ਬਣਦੀ ਰਕਮ ਮਾਫ਼ ਕਰਨ ਦੀ ਮੰਗ ਕੀਤੀ ਹੈ। ਮਨੌਲੀ ਸੂਰਤ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਰਕਫੈੱਡ ਵਲੋਂ ਸਪਲਾਈ ਕੀਤੇ 600 ਥੈਲੇ ਵਿਚ ਕਿਸਾਨਾਂ ਨੇ ਇੱਟਾਂ ਰੋੜਿਆਂ ਦੀ ਸਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਰੀਏ ਦੀ ਥੁੜ ਕਾਰਨ ਸਭਾ ਨੇ 4 ਹਜ਼ਾਰ ਯੂਰੀਏ ਥੈਲੇ ਦਾ ਟੈਂਡਰ ਭੇਜਿਆ ਗਿਆ ਸੀ, ਜਿਸ ’ਚੋਂ ਸਿਰਫ਼ ਦੋ ਹਜ਼ਾਰ ਥੈਲਾ ਆਇਆ ਹੈ ਜੋ ਨਾ-ਕਾਫੀ ਹੈ।
ਮਾਰਕਫੈੱਡ ਦੇ ਡੀ. ਐਮ. ਨਵੀਤਾ ਮੁਖੇਜਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨਾਂ ਕਿਹਾ ਕਿ ਉਨਾਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਾ ਦਿੱਤਾ ਹੈ ਅਤੇ ਆਈ. ਪੀ. ਐਲ. ਕੰਪਨੀ ਨੂੰ ਵੀ ਲਿਖਿਆ ਗਿਆ ਹੈ। ਉਨਾਂ ਭਵਿੱਖ ਵਿਚ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ ਹੈ।
ਪਿਛਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਰੇਲ ਰਾਹੀਂ ਦਿੱਲੀ ਪਹੁੰਚਣ ਮਗਰੋਂ ਪੱਤਰਕਾਰ ਹੋਇਆ ਲੁੱਟ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।