13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਲਤ ਅਨਸਰਾਂ ਦਾ ਸੰਪੂਰਨ ਤੌਰ ’ਤੇ ਕੀਤਾ ਜਾਵੇ ਬਾਈਕਾਟ -ਮੰਗੂਪੁਰ

ਅਜੀਤ ਡੈਸਕ 29-07-2026

ਕਿਹਾ, ਹਲਕਾ ਬਲਾਚੌਰ ਵਿਖੇ ਨਸ਼ਿਆਂ ਕਰਕੇ ਵੱਧ ਰਹੀ ਮੌਤਾਂ ਦੀ ਗਿਣਤੀ
ਬਲਾਚੌਰ, 28 ਜੁਲਾਈ (ਨਰੇਸ਼ ਧੌਲ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਨਸ਼ਿਆਂ ਖ਼ਿਲਾਫ਼ ਆਪਣੇ ਹਮਾਇਤੀਆਂ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਸਮੂਹ ਜਨਤਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਸਮੁੱਚੇ ਗਲਤ ਅੰਸਰਾਂ ਦਾ ਸੰਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿਖੇ ਨਸ਼ਿਆਂ ਕਰਕੇ ਮੌਤਾਂ ਦਾ ਸਿਲਸਿਲਾ ਵਧਿਆ ਜਾ ਰਿਹੈ। ਉਨਾਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਰਾਹ ਪਾਉਣ ਵਾਲੇ ਅਜਿਹੇ ਗਲਤ ਅਨਸਰਾਂ ਨੂੰ ਕਾਨੂੰਨੀ ਸਬਕ ਸਿਖਾਉਣ ਦੇ ਨਾਲ-ਨਾਲ ਉਨਾਂ ਦਾ ਸਮਾਜਿਕ ਤੌਰ ‘ਤੇ ਵੀ ਬਾਈਕਾਟ ਕੀਤਾ ਜਾਵੇ। ਉਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਜ ਨੂੰ ਘੁਣ ਵਾਂਗ ਲੱਗੀ ਇਸ ਬਿਮਾਰੀ ਨੂੰ ਗਲੋਂ ਲਾਹੁਣ ਲਈ ਆਪਣੇ ਆਲੇ-ਦੁਆਲੇ ਦੇ ਨਸ਼ਾ ਪੀੜਤਾਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਨ। ਉਨ੍ਹਾਂ ਕਿਹਾ ਕਿ ਨਸ਼ਾ ਰਾਤੋ-ਰਾਤ ਖਤਮ ਹੋਣ ਵਾਲੀ ਬਿਮਾਰੀ ਨਾ ਹੋ ਕੇ, ਦ੍ਰਿੜ-ਨਿਸ਼ਚੇ ਅਤੇ ਜ਼ਮੀਨੀ ਪੱਧਰ ‘ਤੇ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਅਜੇ ਮੰਗੂਪੁਰ ਨੇ ਆਖਿਆ ਕਿ ਸਾਨੂੰ ਵੀ ਨਸ਼ਾ ਪੀੜਤਾਂ ਪ੍ਰਤੀ ਨਫ਼ਰਤ ਦੀ ਬਜਾਏ ਹਮਦਰਦੀ ਵਾਲਾ ਵਤੀਰਾ ਅਪਨਾਉਣਾ ਪਵੇਗਾ ਅਤੇ ਉਨ੍ਹਾਂ ਨੂੰ ਇਸ ਦਲ-ਦਲ ਵਿੱਚੋਂ ਬਾਹਰ ਕੱਢਣ ‘ਚ ਉਨਾਂ ਦੀ ਬਾਂਹ ਫੜਨੀ ਪਵੇਗੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਨੂੰਨ ਨੂੰ ਹੋਰ ਹੰਬਲਾ ਮਾਰਨਾ ਪਵੇਗਾ ਤਾਂ ਜੋ ਪੰਜਾਬ ਵਿੱਚੋਂ ਇਸ ਕੋੜ ਨੂੰ ਖ਼ਤਮ ਕੀਤਾ ਜਾ ਸਕੇ।

ਪਿਛਲੀ ਖ਼ਬਰ ਮੰਗਾਂ ਸੰਬੰਧੀ ਆਮ ਆਦਮੀ ਮੁਹੱਲਾ ਕਲੀਨਿਕਾਂ ’ਚ ਕੰਮ ਕਰਦੇ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਅਗਲੀ ਖ਼ਬਰ ਮਾਮਲਾ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਘਰਾਂ ਵਿੱਚ ਹੀ ਵੜ ਰਹੇ ਗੰਦੇ ਪਾਣੀ ਦਾ-ਮੰਢਿਆਣੀ ਮੋੜ ’ਤੇ ਬਲਾਚੌਰ ਵਾਸੀਆਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।