14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਨੂੰ ਕੋਲਕਾਤਾ ਦੀਆਂ ਸੰਗਤਾਂ ਵਲੋਂ ਦੋ ਏਕੜ ਭੂਮੀ ਦਾਨ ਕਰਨ ’ਤੇ ਸੰਗਤਾਂ ਵਲੋਂ ਭਰਵਾ ਸਵਾਗਤ

ਅਜੀਤ ਡੈਸਕ 29-07-2026

ਸੜੋਆ, 28 ਜੁਲਾਈ (ਬਲਵਿੰਦਰ ਨਾਨੋਵਾਲੀਆ) - ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਖੁਰਾਲਗੜ੍ਹ ਵਲੋਂ ਗੁਰੂ ਰਵਿਦਾਸ ਦੀ ਵਿਚਾਰਧਾਰਾ ਨੂੰ ਲੈ ਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂ ਘਰ ਦੀ ਅਗਵਾਈ ’ਚ ਇਕ ਪ੍ਰਚਾਰ ਜਥਾ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਪਹੁੰਚਿਆ ਤਾਂ ਕੋਲਕਾਤਾ ਦੇ ਵਿਵੇਕ ਨਗਰ ਦੀਆਂ ਸੰਗਤਾਂ ਵਲੋਂ ਜਥੇ ਦੇ ਵਿਚਾਰਾਂ ਤੋਂ ਪ੍ਰਭਵਿਤ ਹੋ ਕੇ ਗੁਰੂ ਘਰ ਚਰਨਛੋਹ ਗੰਗਾ ਖੁਰਾਲਗੜ੍ਹ ਲਈ ਉਮੇਸ਼ ਕੁਮਾਰ ਦੀ ਅਗਵਾਈ ’ਚ ਸੰਗਤਾਂ ਵਲੋਂ ਦੋ ਏਕੜ ਭੂਮੀ ਦਾਨ ਕੀਤੀ ਗਈ, ਜਿਸ ਦਾ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਹੈ। ਪ੍ਰਚਾਰ ਯਾਤਰਾ ਅਤੇ ਗੁਰੂ ਘਰ ਲਈ ਭੂਮੀ ਦਾਨ ਕਰਨ ਸਬੰਧੀ ਵਿਚਾਰ ਸਾਂਝੇ ਕਰਦਿਆ ਸੰਤ ਸੁਰਿੰਦਰ ਦਾਸ ਪ੍ਰਧਾਨ ਅਤੇ ਸੰਤ ਕਰਮ ਚੰਦ ਹੈੱਡ ਕੈਸ਼ੀਅਰ ਨੇ ਕਿਹਾ ਕਿ ਜੀਵਨ ਅੰਦਰ ਭੂਮੀ ਦਾਨ ਨੂੰ ਸਭ ਤੋਂ ਉਤਮ ਮੰਨਿਆ ਗਿਆ ਹੈ, ਇਸ ਲਈ ਪੱਛਮੀ ਬੰਗਾਲ ਦੀਆਂ ਸਮੂਹ ਸੰਗਤਾਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਜੀ ਅਤੇ ਡਾ.ਅੰਬੇਡਕਰ ਦੀ ਵਿਚਾਰਧਾਰਾ ’ਤੇ ਵਿਸ਼ਵਾਸ਼ ਕਰਦਿਆਂ ਗੁਰੂ ਘਰ ਲਈ ਭਵਨ ਬਣਾਉਣ ਲਈ ਦੋ ਏਕੜ ਭੂਮੀ ਦਾਨ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਹਾਜ਼ਰ ਸੰਗਤਾਂ ਅਤੇ ਸਮੁੱਚੇ ਸੰਸਾਰ ਦੀ ਚੜ੍ਹਦੀਕਲਾ ਦੀ ਅਰਦਾਸ ਕਰਦਿਆਂ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਦੇ ਹੋਏ ਵਿਸ਼ਵ ਸ਼ਾਂਤੀ, ਮਾਪਿਆਂ ਦਾ ਸਤਿਕਾਰ ਅਤੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੂਮੀ ਦਾਨ ਕਰਨ ਸਮੇਂ ਸਤਿਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ, ਵਿਵੇਕ ਨਗਰ ਕੋਲਕਾਤਾ ਵਲੋਂ ਸਮੂਹ ਕਮੇਟੀ ਮੈਂਬਰ ਜਿਨ੍ਹਾਂ ’ਚ ਮਨੋਜ ਕੁਮਾਰ, ਦਸ਼ਰਥ ਰਾਮ, ਬਬਲੂ ਕੁਮਾਰ ਦਾਸ, ਰਵੀ ਕੁਮਾਰ ਦਾਸ, ਜੋਤਿਸ਼ ਕੁਮਾਰ ਦਾਸ, ਅਸ਼ੋਕ ਕੁਮਾਰ, ਮਨੋਜ ਕੁਮਾਰ ਰਾਮ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜਰ ਸਨ। ਵਿਵੇਕ ਨਗਰ ਕੋਲਕਾਤਾ ਦੀਆਂ ਸੰਗਤਾਂ ਵਲੋਂ ਭੂਮੀ ਦਾਨ ਕਰਨ ਦਾ ਸਵਾਗਤ ਕਰਨ ਵਾਲਿਆਂ ਵਿੱਚ ਬੀਬੀ ਕਮਲੇਸ਼ ਕੌਰ ਘੇੜਾ ਕੌਮੀ ਚੇਅਰਪਰਸਨ ਆਲ ਇੰਡੀਆ ਆਦਿ ਧਰਮ ਮਿਸ਼ਨ, ਐਲ.ਆਰ.ਵਿਰਦੀ ਰਾਸ਼ਟਰੀ ਪ੍ਰਧਾਨ, ਨਾਜਰ ਰਾਮ ਮਾਨ ਚੇਅਰਮੈਨ, ਸੰਤ ਕਰਮ ਚੰਦ, ਗੁਰਲਾਲ ਸੈਲਾ, ਸਮਰਾਟ ਟਿੰਕੂ ਕੁਮਾਰ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਬੰਗਾ, ਮਾ:ਰਾਜ ਕੁਮਾਰ ਡੋਗਰਪੁਰ, ਮੇਜਰ ਸਿੰਘ ਘਟਾਰੋਂ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ ਦੁਰਾਹਾ, ਗਿਆਨ ਗੰਗੜ੍ਹਰਮੇਸ਼ ਕੁਮਾਰ ਪ੍ਰਧਾਨ ਹਿਮਾਚਲ ਪ੍ਰਦੇਸ਼, ਪ੍ਰਿਥੀ ਦਾਸ ਮਸਤਾਨਾ ਹਰਿਆਣਾ ਪ੍ਰਦੇਸ਼, ਰਾਜ ਕੁਮਾਰ ਰਾਜੂ ਗੜ੍ਹਸ਼ੰਕਰ, ਸਰਜੀਤ ਸਿੰਘ ਖਾਨਪੁਰੀ, ਜਗਦੀਸ ਦੀਸ਼ਾ, ਬੀਬੀ ਸਵਿਤਾ ਚੇਚੀ, ਬੀਬੀ ਸਤਿਆ ਦੇਵੀ, ਬੀਬੀ ਪ੍ਰਕਾਸ਼ ਕੌਰ, ਸੋਮ ਨਾਥ ਅਤੇ ਵਿਸ਼ੇਸ਼ਵਰ ਦਾਸ ਆਦਿ ਵੀ ਸ਼ਾਮਲ ਸਨ।

ਪਿਛਲੀ ਖ਼ਬਰ ਜ਼ੋਨ ਪੱਧਰੀ ਕ੍ਰਿਕਟ ਮੁਕਾਬਲੇ ’ਚ ਡੈਰਿਕ ਇੰਟਰਨੈਸ਼ਨਲ ਸਕੂਲ ਜ਼ੋਨਲ ਚੈਂਪੀਅਨ ਬਣਿਆ ਅਗਲੀ ਖ਼ਬਰ ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।