14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਅਜੀਤ ਡੈਸਕ 29-07-2026

ਮਜਾਰੀ/ਸਾਹਿਬਾ, 28 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਇੰਚਾਰਜ ਸੰਦੀਪ ਕੁਮਾਰ ਹਨੀ ਟੌਂਸਾ ਨੇ ਹਲਕੇ ਦੇ ਸਰਗਰਮ ਅਕਾਲੀ ਆਗੂਆਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪਦੇ ਹੋਏ ਹਰਨੇਕ ਸਿੰਘ ਥਿਆੜਾ ਪਿੰਡ ਛਦੌੜੀ ਨੂੰ ਸਰਕਲ ਮਜਾਰੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਅਤੇ ਭੁਪਿੰਦਰ ਸਿੰਘ ਨਾਗਰਾ ਸਾਬਕਾ ਸਰਪੰਚ ਪਿੰਡ ਮਹਿੰਦਪੁਰ ਨੂੰ ਜ਼ਿਲ੍ਹੇ ਦੇ ਅਕਾਲੀ ਦਲ ਦੀ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਉਨਾਂ ਨੂੰ ਨਿਯੁਕਤੀ ਪੱਤਰ ਹਲਕੇ ਦੇ ਅਕਾਲੀ ਆਗੂਆਂ ਦੀ ਹਾਜਰੀ ਵਿਚ ਸੌਂਪੇ। ਇਸ ਮੌਕੇ ਥਿਆੜਾ ਤੇ ਨਾਗਰਾ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ’ਤੇ ਵਿਸ਼ਵਾਸ਼ ਕਰਕੇ ਦਿੱਤੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹਨੀ ਟੌਂਸਾ ਹਲਕਾ ਇੰਚਾਰਜ ਬਲਾਚੌਰ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਹਜੂਰਾ ਸਿੰਘ ਪੈਲੀ ਸੁਬਾਈ ਆਗੂ ਅਕਾਲੀ ਦਲ (ਬ), ਅਜਮੇਰ ਸਿੰਘ ਭਾਰਾਪੁਰ, ਗੁਰਨਾਮ ਸਿੰਘ ਜੈਨਪੁਰ, ਸੁਖਦੇਵ ਸਿੰਘ ਸਾਬਕਾ ਸਰਪੰਚ ਰੱਕੜਾਂ ਢਾਹਾ, ਪ੍ਰਸ਼ੋਤਮ ਲਾਲ ਸਾਬਕਾ ਸੰਮਤੀ ਮੈਂਬਰ, ਬਲਵੰਤ ਸਿੰਘ, ਹਰਨੇਕ ਸਿੰਘ ਨੇਕੀ ਛਦੌੜੀ ਆਦਿ ਹਾਜਰ ਸਨ।

ਪਿਛਲੀ ਖ਼ਬਰ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਨੂੰ ਕੋਲਕਾਤਾ ਦੀਆਂ ਸੰਗਤਾਂ ਵਲੋਂ ਦੋ ਏਕੜ ਭੂਮੀ ਦਾਨ ਕਰਨ ’ਤੇ ਸੰਗਤਾਂ ਵਲੋਂ ਭਰਵਾ ਸ... ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈ ਕੇ ਦਿਖਾਇਆ ਵੱਡਾ ਦਿਲ- ਸੁਸ਼ੀਲ ਸਿਆਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।