03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਿਰਧ ਮਾਪਿਆਂ ਦੀ ਸੰਭਾਲ ਜ਼ਰੂਰੀ - ਸੋਮਪਾਲ ਸਿੰਘ ਬੰਗਾ

ਅਜੀਤ ਡੈਸਕ 30-07-2026
ਕਟਾਰੀਆਂ, 29 ਜੁਲਾਈ (ਪ੍ਰੇਮੀ ਸੰਧਵਾਂ)- ਉਘੇ ਸਮਾਜ ਸੇਵੀ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਸੋਮ ਪਾਲ ਸਿੰਘ ਬੰਗਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨਾਂ ਮਾਪਿਆ ਨੇ ਜੇਠ-ਹਾੜ ਦੀਆਂ ਅੱਗ ਵਰ੍ਹਾਉਂਦੀਆਂ ਕੜਦੀਆਂ ਧੁੱਪਾਂ ਤੇ ਪੋਹ-ਮਾਘ ਦੀਆਂ ਹੱਡ-ਚੀਰਵੀਆਂ ਠੰਢਾਂ ‘ਚ ਆਪਣੇ ਹਰ ਦੁੱਖ-ਸੁੱਖ ਦੀ ਬਲੀ ਦਿੰਦਿਆ ਮਿਹਨਤ ਮਜਦੂਰੀ ਕਰਦਿਆਂ ਬੱਚਿਆਂ ਨੂੰ ਚੰਗਾ ਪੜ੍ਹਾ-ਲਿਖਾ ਕੇ ਰੋਟੀ ਦੇ ਕਾਬਿਲ ਬਣਾਇਆ, ਉਹਨਾਂ ਵਿਚੋਂ ਕੁੱਝ ਕੁ ਬੇਦਰਦੇ ਬੱਚਿਆਂ ਦੇ ਸਤਾਏ ਬਿਰਧ ਮਾਪੇ ਦੋ ਵਕਤ ਦੀ ਰੋਟੀ ਨੂੰ ਤਰਸਦੇ ਦੇਖੇ ਜਾ ਸਕਦੇ ਹਨ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹੀਆ ਕਈ ਵਾਰੀ ਦਰਦਨਾਕ ਗੱਲਾਂ ਧਿਆਨ ਵਿੱਚ ਆਉਦੀਆਂ ਹਨ ਤਾਂ ਪੈਰਾਂ ਹੇਠੋਂ ਮਿੱਟੀ ਖਿਸਕ ਜਾਂਦੀ ਹੈ। ਸੋਮ ਪਾਲ ਸਿੰਘ ਬੰਗਾ ਨੇ ਕਿਹਾ ਕਿ ਕਈ ਮਾਪੇ ਅਜਿਹੇ ਵੀ ਹਨ, ਜਿੰਨਾਂ ਨੂੰ ਘਰੋਂ ਕੁੱਟ-ਮਾਰ ਕੇ ਬੱਚਿਆਂ ਵਲੋਂ ਕੱਢ ਦਿੱਤਾ ਗਿਆ, ਅੱਜ ਉਹ ਦੁੱਖਾਂ ਦੇ ਮਾਰੇ ਮਾਪੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਰਧ ਆਸ਼ਰਮਾਂ ਵਿੱਚ ਕੱਟ ਰਹੇ ਹਨ। ਸਮਾਜ ਸੇਵਕ ਸੋਮ ਪਾਲ ਸਿੰਘ ਬੰਗਾ ਨੇ ਕਿਹਾ ਕਿ ਉਹਨਾਂ ਬੱਚਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਅਸੀਂ ਵੀ ਬਿਰਧ ਅਵਸਥਾ ਵਿੱਚ ਗਏ ਤਾਂ ਜਦੋਂ ਸਾਡੇ ਬੱਚਿਆਂ ਨੇ ਸਾਡੇ ਨਾਲ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫੇਰ ਸਾਡੇ ਸੀਨੇ ‘ਤੇ ਗਹਿਰੀ ਸੱਟ ਵੱਜੇਗੀ ਕਿ ਅਸੀਂ ਵੀ ਆਪਣੇ ਸਤਾਏ ਮਾਪਿਆ ਦੇ ਦੁੱਖਾਂ ਦਾ ਫਲ ਭੋਗ ਰਹੇ ਹੋਵਾਂਗੇ ਕਿਉਂਕ ਪ੍ਰਮਾਤਮਾ ਦੇ ਘਰ ਦੇਰ ਹੈ, ਪਰ ਅੰਧੇਰ ਨਹੀਂ। ਸੋਮ ਪਾਲ ਸਿੰਘ ਬੰਗਾ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਮਾਪਿਆਂ ਦਾ ਹਿਰਦਾ ਠੰਢਾ ਰੱਖਣ ਲਈ ਉਹਨਾਂ ਦੀ ਪੂਰੀ ਸੰਭਾਲ ਕਰਨ।
ਪਿਛਲੀ ਖ਼ਬਰ ਲਾਈਨ ਕਲੱਬ ਮੁਕੰਦਪੁਰ ਨੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਫਲਦਾਰ ਬੂਟੇ ਵੰਡੇ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਸੰਜੀਵ ਚੇਚੀ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।