03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਲਾਈਨ ਕਲੱਬ ਮੁਕੰਦਪੁਰ ਨੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਫਲਦਾਰ ਬੂਟੇ ਵੰਡੇ

ਅਜੀਤ ਡੈਸਕ 30-07-2026
ਮੁਕੰਦਪੁਰ, 29 ਜੁਲਾਈ (ਅਮਰੀਕ ਸਿੰਘ ਢੀਡਸਾ)- ਲਾਇਨ ਕਲੱਬ ਮੁਕੰਦਪੁਰ ਵੱਲੋਂ ਵਾਤਾਵਰਨ ਬਚਾਓ ਮੁਹਿੰਮ ਦੇ ਤਹਿਤ ਜ਼ਿਲ੍ਹਾ ਗਵਰਨਰ ਐਸ.ਭਾਟੀਆ ਦੇ ਦਿਸ਼ਾ-ਨਿਰਦੇਸ਼ ‘ਤੇ ਲਾਇਨ ਸੁਖਵਿੰਦਰ ਸਿੰਘ ਸੰਗਰ ਵਲੋਂ ਆਪਣੇ ਬੇਟੇ ਨਿਖਲ ਸੰਘਰ ਦੇ ਜਨਮਦਿਨ ‘ਤੇ 100 ਵੱਖ-ਵੱਖ ਫ਼ਲਦਾਰ ਅਤੇ ਛਾਦਾਰ ਬੂਟੇ ਵੰਡੇ ਗਏ। ਇਸ ਸਮੇਂ ਲਾਇਨ ਰਾਜ ਕੁਮਾਰ ਕੱਜਲਾ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਹਰ ਇੱਕ ਲਾਇਨ ਮੈਂਬਰ ਆਪਣੇ ਬੱਚਿਆਂ ਦੇ ਜਨਮ ਦਿਨ ‘ਤੇ 100 ਬੂਟਾਂ ਲਗਾਉਣ ਦਾ ਪ੍ਰਾਣ ਕਰੇ ਤਾਂ ਕਿ ਵਾਤਾਵਰਣ ਨੂੰ ਹਰਿਆ-ਭਰਿਆ ਕੀਤਾ ਜਾ ਸਕੇ। ਇਸ ਸਮੇਂ ਲਾਇਨ ਅਮਰਜੀਤ ਖਟਕੜ, ਲਾਇਨ ਸੁਖਵਿੰਦਰ ਸਿੰਘ ਸੰਗਰ, ਲਾਇਨ ਧਰਿੰਦਰ ਬੱਧਣ, ਲਾਇਨ ਗੁਰਮੁਖ ਸਿੰਘ, ਲਾਇਨ ਮੋਹਨ ਬੀਕਾ, ਲਾਇਨ ਬਲਜਿੰਦਰ ਬਿੱਲਾ, ਲਾਇਨ ਹਰਦੇਵ ਰਾਮ, ਲਾਇਨ ਬਲਜੀਤ ਸਿੰਘ ਲੱਲ, ਲਾਇਨ ਹਰੀਸ਼ ਕਟਾਰੀਆ, ਲਾਇਨ ਸੂਰਜ ਆਦਿ ਹਾਜ਼ਿਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਨੌਸ਼ਹਿਰਾ ਪੱਤਣ ’ਚ ਮਾਡਲ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਬਿਰਧ ਮਾਪਿਆਂ ਦੀ ਸੰਭਾਲ ਜ਼ਰੂਰੀ - ਸੋਮਪਾਲ ਸਿੰਘ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।