ਮੁਕੰਦਪੁਰ, 31 ਜੁਲਾਈ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀ ਰਸੋਈ ਗੈਸ ਸਲੰਡਰ ਨਾਲ ਵਾਪਰੀ ਘਟਨਾ ਕਾਰਨ ਗੰਭੀਰ ਜਖਮੀ ਹੋਣ ਉਪਰੰਤ ਅਕਾਲ ਚਲਾਣਾ ਕਰ ਗਈ ਬੀਬੀ ਮਨਜੀਤ ਕੌਰ, ਜੋ ਅਜੀਤ ਉਪ-ਦਫਤਰ ਨਵਾਂਸ਼ਹਿਰ ਦੇ ਇੰਚਾਰਜ ਅਤੇ ਪੰਜਾਬ ਐਂਡ ਚੰਡੀਗੜ ਜਨਰਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੇ ਵੱਡੇ ਭੈਣਜੀ ਸਨ, ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਜਗਤਪੁਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਪ੍ਰਦੀਪ ਸਿੰਘ ਵੱਲੋਂ ਦਿਖਾਈ ਗਈ। ਇਸ ਦੁੱਖ ਦੀ ਘੜੀ ‘ਚ ਪਰਿਵਾਰਾਂ ਨਾਲ ਹਮਦਰਦੀ ਦੀ ਸਾਂਝ ਪਾਉਂਦਿਆਂ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਸੀਨੀਅਰ ਆਪ ਆਗੂ ਕੁਲਜੀਤ ਸਿੰਘ ਸਰਹਾਲ, ਦਨੇਸ਼ ਸੂਰੀ, ਸੰਤੋਖ ਸਿੰਘ ਮੱਲਾ, ਸਤਿੰਦਰ ਕੌਰ ਕਲੇਰ ਚੇਅਰਮੈਨ ਬਲਾਕ ਸੰਮਤੀ ਬੰਗਾ, ਸੁਰਿੰਦਰ ਕੁਮਾਰ ਚੱਡਾ ਪ੍ਰਧਾਨ ਵਪਾਰ ਮੰਡਲ, ਮਹਿੰਦਰ ਪਾਲ ਸਿੰਘ ਝਮਟ, ਮੋਹਣ ਲਾਲ ਬੰਗਾ, ਸੋਹਣ ਲਾਲ ਢੰਡਾ, ਪਵਨਦੀਪ ਗੁਣਾਚੌਰ, ਅਮਰੀਕ ਕਟਾਰੀਆਂ, ਹਰਵੰਤ ਸਿੰਘ ਸੂੰਡ, ਪੱਤਰਕਾਰ ਭਾਈਚਾਰੇ ‘ਚੋਂ ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਸਿੰਘ ਭੰਗਲ, ਜੋਗੇਸ਼ ਮਲਹੋਤਰਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ ਕਲੇਰ, ਸੁਖਦੇਵ ਸਿੰਘ ਉੜਾਪੜ, ਸੰਜੀਵ ਬੋਬੀ, ਜਿੰਦਰ ਢੱਕ ਮਜਾਰਾ, ਬਲਵੀਰ ਸਿੰਘ, ਸਾਬਕਾ ਸਰਪੰਚ ਗੁਦਾਵਰ ਸਿੰਘ, ਸਰਪੰਚ ਮਨਪ੍ਰੀਤ ਸਿੰਘ ਖਾਰਾ, ਜਥੇਦਾਰ ਅਮਰੀਕ ਸਿੰਘ ਬੱਲੋਂਵਾਲ, ਪ੍ਰੇਮ ਨਾਥ, ਧਰਮਵੀਰ ਪਾਲ, ਸੁਰਿੰਦਰ ਕਰਮ, ਹਰਮਿੰਦਰ ਪਿੰਟੂ, ਮਨਜਿੰਦਰ ਸਿੰਘ, ਮਨਜੀਤ ਜੱਬੋਵਾਲ, ਚੰਨੀ ਪਠਲਾਵਾ, ਗੁਰਜਿੰਦਰ ਗੁਰੂ, ਨਵਕਾਂਤ ਭਰੋਮਜਾਰਾ, ਨਛੱਤਰ ਸਿੰਘ ਬਹਿਰਾਮ ਅਤੇ ਪਿੰਡ ਵਾਸੀ ਅਤੇ ਕਰੀਬੀ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਵਿਛੜੀ ਆਤਮਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ।