02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੱਤ ਸਮੁੰਦਰ ਪਾਰ ਜਾ ਕੇ ਸ਼ਹੀਦ ਊਧਮ ਸਿੰਘ ਨੇ ਦੇਸ਼ ਦੇ ਸਵੈ-ਮਾਣ ਦੀ ਰਾਖੀ ਕੀਤੀ -ਸ਼ਿਵਾਲਿਕ, ਧੌਲ ਸ਼ਹੀਦ ਊਧਮ ਸਿੰਘ ਪ੍ਰੈੱਸ ਵੈੱਲਫੇਅਰ ਕਲੱਬ ਬਲਾਚੌਰ ਵਲੋਂ ਸ਼ਹੀਦ ਊਧਮ ਸਿੰਘ ਨੂੰ ਕੀਤਾ ਯਾਦ

ਅਜੀਤ ਡੈਸਕ 01-08-2026
ਬਲਾਚੌਰ, 31 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਸੱਤ ਸਮੁੰਦਰ ਪਾਰ ਜਾ ਕੇ ਭਾਰਤ ਦੇ ਸਵੈਮਾਣ ਦੀ ਰਾਖੀ ਕਰਨ ਵਾਲੇ ਅਣਖ ਤੇ ਗੈਰਤ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਪ੍ਰੈਸ ਵੈੱਲਫੇਅਰ ਕਲੱਬ ਵੱਲੋਂ ਸ਼ਿਵਾਲਿਕ ਹੋਟਲ ਬਲਾਚੌਰ ਵਿਖੇ ਪ੍ਰਧਾਨ ਨਰੇਸ਼ ਧੌਲ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ। ਇਸ ਮੌਕੇ ਉੱਘੇ ‘ਆਪ’ ਆਗੂ ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਮੁੱਖ ਮਹਿਮਾਨ ਸ਼ਿਵਾਲਿਕ, ਪ੍ਰਧਾਨ ਨਰੇਸ਼ ਧੌਲ ਸਮੇਤ ਸਮੁੱਚੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੀ ਤਸਵੀਰ ਅੱਗੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮਹਿਮਾਨ ਸੰਤੋਖ ਸਿੰਘ ਸ਼ਿਵਾਲਿਕ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਦੇਸ਼ ਅਤੇ ਕੌਮ ਪ੍ਰਤੀ ਜਜਬੇ ਅਤੇ ਫਲਸਫੇ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਦੇਸ਼ ਦੀ ਆਜਾਦੀ ਹਿੱਤ ਸ਼ਹੀਦ ਊਧਮ ਸਿੰਘ, ਸ਼ਹੀਦ-ਏ-ਆਜਮ ਭਗਤ ਸਿੰਘ ਸਮੇਤ ਸਮੁੱਚੇ ਸ਼ਹੀਦਾਂ ਤੇ ਆਜਾਦੀ ਦੇ ਪ੍ਰਵਾਨਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਮੌਕੇ ਪ੍ਰਧਾਨ ਨਰੇਸ਼ ਧੌਲ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਅਣਖ ਤੇ ਗੈਰਤ ਦੇ ਪ੍ਰਤੀਕ ਵੱਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫਰ ‘ਤੇ ਰੌਸ਼ਨੀ ਪਾਈ ਅਤੇ ਸਰਕਾਰਾਂ ਦੇ ਨਾਲ-ਨਾਲ ਸਮੁੱਚੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ, ਪ੍ਰਿੰਟ ਮੀਡੀਆ ਤੇ ਸ਼ੋਸ਼ਲ ਮੀਡੀਆਂ ਨਾਲ ਸੰਬਧਤ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਦੇਸ਼ ਕੌਮ ਲਈ ਜਾਨਾਂ ਵਾਰ ਗਏ ਅਜਾਦੀ ਦੇ ਪ੍ਰਵਾਨਿਆਂ ਦੇ ਜੀਵਨ ‘ਤੇ ਫਲਸਫੇ ਬਾਰੇ ਨਵੀਂ ਪੀੜੀ ਨੂੰ ਜਾਣੂ ਕਰਾਉਣ ਲਈ ਅਹਿਮ ਭੂਮਿਕਾ ਅਦਾ ਕਰਨ। ਇਸ ਮੌਕੇ ਸੀਨੀਅਰ ਪੱਤਰਕਾਰ ਵਿਨੋਦ ਬੈਂਸ ਨੇ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਨਾਲ ਹੀ ਉਨ੍ਹਾਂ ਸ਼ਹੀਦ ਊਧਮ ਸਿੰਘ ਪ੍ਰੈਸ ਵੈਲਫੇਅਰ ਕਲੱਬ ਵੱਲੋਂ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ ਲਈ ਪ੍ਰਧਾਨ ਨਰੇਸ਼ ਧੌਲ ਤੇ ਸਮੁੱਚੀ ਟੀਮ ਦਾ ਜਿੱਥੇ ਧਨਵਾਦ ਕੀਤਾ। ਉਥੇ ਨੌਜਵਾਨ ਲੇਖਕ, ਬੁੱਧੀਜੀਵੀ ਹਰਦੀਪ ਸਿੰਘ ਕਲਮ ਗਹੂੰਣ ਨੇ ਆਪਣੀ ਦਮਦਾਰ ਆਵਾਜ ਵਿੱਚ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਗੀਤ ਦੇ ਬੌਲ ਸੁਣਾ ਕੇ ਹਾਜਰੀਨ ਵਿੱਚ ਜੋਸ਼ ਭਰ ਦਿੱਤਾ। ਇਸ ਮੌਕੇ ਨਿਰਮਲਜੀਤ ਸਿੰਘ ਚਾਹਲ, ਬਲਦੇਵ ਚੌਹਾਨ ਭੱਦੀ, ਵਰਿੰਦਰਪਾਲ ਸਿੰਘ ਹੁੰਦਲ, ਹਰਮੇਲ ਸਹੁੰਗੜਾਂ, ਜਸਵਿੰਦਰ ਕੁਮਾਰ, ਲਾਭ ਸਿੰਘ ਭੁੱਲਰ, ਆਸ਼ੀਸ਼ ਗੁਲਾਟੀ, ਮਨੋਹਰ ਲਾਲ ਥੋਪੀਆ, ਦੀਦਾਰ ਸਿੰਘ ਬਹਿਲ ਅਤੇ ਸ਼ਿਵਾਲਿਕ ਹੋਟਲ ਦੇ ਡਾਇਰੈਕਟਰ ਜੀ.ਐਸ ਸ਼ਿਵਾਲਿਕ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਿਛਲੀ ਖ਼ਬਰ ਫੌਜੀ ਟਰੱਕ ਨਾਲ ਪਿੱਛੋਂ ਟਕਰਾਈ ਕਾਰ-ਬਜ਼ੁਰਗ ਤੇ ਬੱਚੀ ਜ਼ਖ਼ਮੀ ਅਗਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਵਾਸਲ ਮੋਹਨ ਕੇ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਸੌਂਪਿਆ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।