ਗੋਲੂ ਕਾ ਮੋੜ, 31 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਦਿੱਤੇ ਜਾ ਰਹੇ ਹਨ, ਜਿਸ ਤਹਿਤ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਪਿੰਡ ਵਾਸਲ ਮੋਹਨ ਕੇ ਪਹੁੰਚ ਕੇ 10 ਲੱਖ 50 ਹਜਾਰ ਰੁਪਏ ਦਾ ਚੈੱਕ ਸਰਪੰਚ ਸੁਖਵਿੰਦਰ ਸੁੱਖਾ ਅਤੇ ਸਮੂਹ ਪੰਚਾਇਤ ਮੈਂਬਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ.ਮਲਕੀਤ ਥਿੰਦ ਵੀ ਹਾਜ਼ਰ ਸਨ। ਇਸ ਦੌਰਾਨ ਹਲਕਾ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਬ ਪੱਖੀ ਸੋਚ ਸਦਕਾ ਪਿੰਡ ਦੇ ਵਿਕਾਸ ਲਈ ਚੈੱਕ ਭੇਜਿਆ ਗਿਆ ਹੈ। ਇਸ ਮੌਕੇ ਸਮੂਹ ਪੰਚਾਇਤ ਵਲੋਂ ਹਲਕਾ ਵਿਧਾਇਕ ਦਾ ਪਿੰਡ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਚੈੱਕ ਭੇਜਣ ਲਈ ਮਾਨ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪਵਨ ਕੁਮਾਰ ਪੰਚ, ਬਚਨ ਲਾਲ, ਵਿਜੇ ਥਿੰਦ, ਮਲ ਰਾਜ ਆਦਿ ਪਿੰਡ ਦੇ ਪਤਵੰਤੇ ਹਾਜ਼ਰ ਸਨ।