22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫ਼ਾਜ਼ਿਲਕਾ ਮੰਡੀ ’ਚ 1692 ਬਾਸਮਤੀ ਝੋਨੇ ਦੀ ਕਿਸਮ ਵਿਕੀ 4177 ਰੁਪਏ ’ਚ

ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਅਗੇਤੀ ਫ਼ਸਲ ਦੀ ਆਦਮ ਸ਼ੁਰੂ ਹੋ ਚੁੱਕੀ ਹੈ। ਬਾਸਮਤੀ ਦੀਆਂ ਅਗੇਤੀ ਬਿਜਾਈ ਵਾਲੀਆਂ ਕਿਸਮਾਂ ਮੰਡੀ ਵਿਚ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਅਜੀਤ ਡੈਸਕ 22-09-2026
ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਅਗੇਤੀ ਫ਼ਸਲ ਦੀ ਆਦਮ ਸ਼ੁਰੂ ਹੋ ਚੁੱਕੀ ਹੈ। ਬਾਸਮਤੀ ਦੀਆਂ ਅਗੇਤੀ ਬਿਜਾਈ ਵਾਲੀਆਂ ਕਿਸਮਾਂ ਮੰਡੀ ਵਿਚ ਆਉਣੀਆਂ ਸ਼ੁਰੂ ਹੋ ਗਈਆਂ ਹਨ। ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ਵਿਚ ਅੱਜ ਬਾਸਮਤੀ ਝੋਨੇ ਦੀ 1692 ਕਿਸਮ ਇਸ ਸੀਜ਼ਨ ਦੀ ਸਭ ਤੋਂ ਵੱਧ ਭਾਅ ’ਤੇ ਵਿਕੀ ਹੈ। ਪਿੰਡ ਚੱਕ ਬੰਨਵਾਲੇ ਦਾ ਕਿਸਾਨ ਅਸ਼ੋਕ ਕੁਮਾਰ ਪੁੱਤਰ ਦੇਸ ਰਾਜ ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ਵਿਚ ਆਪਣਾ ਝੋਨਾ ਵੇਚਣ ਲਈ ਮੁਨਸ਼ੀ ਰਾਮ ਅਸ਼ੋਕ ਕੁਮਾਰ ਕਮਿਸ਼ਨ ਏਜੰਟ ’ਤੇ ਲੈ ਕੇ ਆਇਆ ਸੀ ਜਿਸ ਨੂੰ ਪ੍ਰਾਈਵੇਟ ਵਪਾਰੀਆਂ ਨੇ ਅੱਜ 4177 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਹੈ । ਇਸ ਤੋਂ ਇਲਾਵਾ 4103 ਰੁਪਏ ਪ੍ਰਤੀ ਕੁਇੰਟਲ ਬਾਸਮਤੀ 1692 ਹੀ ਕਿਸਮ ਵਾਲਾ ਝੋਨਾ ਜੀ.ਐੱਸ. ਟਰੇਡਰਜ਼ ਦੀ ਦੁਕਾਨ ਤੋਂ ਵਿਕਿਆ ਹੈ। ਪਿਛਲੇ ਸੀਜ਼ਨ ਦੌਰਾਨ ਇਹ ਹੀ ਝੋਨੇ ਦੀ ਕਿਸਮ 2700 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਕੁਦਰਤੀ ਮਾਰ ਕਰਕੇ ਝੋਨੇ ਦਾ ਝਾੜ ਵੀ ਘੱਟ ਸੀ ਤੇ ਰੇਟ ਵੀ ਪੂਰਾ ਨਹੀਂ ਸੀ ਮਿਲ ਸਕਿਆ। ਸ਼ੁਰੂਆਤੀ ਦੌਰ ਅੰਦਰ ਝੋਨੇ ਦੇ ਨਿਕਲੇ ਚੰਗੇ ਰੇਟਾਂ ਨੇ ਕਿਸਾਨਾਂ ਅੰਦਰ ਆਪਣੀ ਜੀਵਨ ਅੰਦਰ ਚੰਗੀ ਆਸ ਦੀ ਕਿਰਨ ਜਗਾਈ ਹੈ।
ਪਿਛਲੀ ਖ਼ਬਰ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਖੇਤੀਬਾੜੀ ਡਾਕਟਰਾਂ ਵਲੋਂ ਜ਼ਿਲ੍ਹਾ ਪੱਧਰੀ ਰੋਸ ਧਰਨੇ ਅਗਲੀ ਖ਼ਬਰ ਪਾਵਰਕਾਮ ਦੀ ਖਸਤਾ ਹਾਲ ਇਮਾਰਤ ਮੁਲਾਜ਼ਮਾਂ ਤੇ ਖਪਤਕਾਰਾਂ ਲਈ ਬਣੀ ਜਾਨ ਦੀ ਖੌਅ ਮਹਿਕਮੇ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।