22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਾਵਰਕਾਮ ਦੀ ਖਸਤਾ ਹਾਲ ਇਮਾਰਤ ਮੁਲਾਜ਼ਮਾਂ ਤੇ ਖਪਤਕਾਰਾਂ ਲਈ ਬਣੀ ਜਾਨ ਦੀ ਖੌਅ ਮਹਿਕਮੇ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ ਹੈ- ਐੱਸ.ਡੀ.ਉ.

ਮੰਡੀ ਲਾਧੂਕਾ, 21 ਸਤੰਬਰ (ਰਾਕੇਸ਼ ਛਾਬੜਾ)- ਮੰਡੀ ਦੀ ਪਾਵਰ ਕਾਮ ਦੀ ਸਬ-ਡਵੀਜ਼ਨ ਵਿਚ ਬਣੇ ਜੇ. ਈ.

ਮੰਡੀ ਲਾਧੂਕਾ ਪਾਵਰਕਾਮ ਸਬ-ਡਵੀਜ਼ਨ ਦੀ ਜ਼ਰਜ਼ਰ ਹੋ ਚੁੱਕੀ ਇਮਾਰਤ ਦੀ ਇਕ ਤਸਵੀਰ। ਤਸਵੀਰ-ਰਾਕੇਸ਼ ਛਾਬੜਾ 22-09-2026
ਮੰਡੀ ਲਾਧੂਕਾ, 21 ਸਤੰਬਰ (ਰਾਕੇਸ਼ ਛਾਬੜਾ)- ਮੰਡੀ ਦੀ ਪਾਵਰ ਕਾਮ ਦੀ ਸਬ-ਡਵੀਜ਼ਨ ਵਿਚ ਬਣੇ ਜੇ.ਈ. ਦਫ਼ਤਰਾਂ ਤੇ ਰਿਹਾਇਸ਼ੀ ਕੁਆਰਟਰਾਂ ਦੀ ਹਾਲਤ ਬੇਹੱਦ ਖਸਤਾ ਅਤੇ ਜ਼ਰਜ਼ਰ ਹੋ ਚੁੱਕੀ ਹੈ। ਆਪਣੀ ਮਿਆਦ ਪੁਗਾ ਚੁੱਕੇ ਇਨ੍ਹਾਂ ਕੁਆਰਟਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਇਨ੍ਹਾਂ ਕੋਲ ਕੰਮ ਕਰਵਾਉਣ ਲਈ ਆਉਣ ਵਾਲੇ ਖਪਤਕਾਰਾਂ ਦੇ ਨਾਲ ਹਰ ਵੇਲੇ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ ਨੇ ਦੱਸਿਆ ਹੈ ਕਿ ਪਾਵਰ ਕਾਮ ਦੀ ਸਥਾਨਕ ਸਬ-ਡਵੀਜ਼ਨ ਵਿਚ ਬਣੇ ਜੇ.ਈ. ਅਤੇ ਹੋਰਨਾਂ ਮੁਲਾਜ਼ਮਾਂ ਦੇ ਦਫ਼ਤਰ ਤੇ ਰਿਹਾਇਸ਼ੀ ਕੁਆਰਟਰਾਂ ਦੀਆਂ ਛੱਤਾਂ ਤੇ ਇਮਾਰਤਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਬ ਡਵੀਜ਼ਨ ਦੀਆਂ ਖਸਤਾ ਹਾਲ ਇਮਾਰਤਾਂ ਦੀ ਮੁਰੰਮਤ ਕੀਤੇ ਜਾਣ ਦੀ ਮੰਗ ਕੀਤੀ ਹੈ। * ਕੀ ਕਹਿਣਾ ਹੈ ਐੱਸ. ਡੀ. ਓ. ਦਾ - ਇਸ ਸਬੰਧ ਵਿਚ ਪਾਵਰਕਾਮ ਦੇ ਐੱਸ. ਡੀ. ਉ. ਚਰਨਜੀਤ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਸਬ-ਡਵੀਜ਼ਨ ਦੀਆਂ ਖਸਤਾ ਹਾਲ ਇਮਾਰਤ ਦਾ ਸੁਧਾਰ ਕਰਨ ਲਈ ਮਹਿਕਮੇ ਨੂੰ ਹਰ ਸਾਲ ਪੱਤਰ ਲਿਖਿਆ ਜਾਂਦਾ ਹੈ ਪਰ ਮਹਿਕਮੇ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਫ਼ਾਜ਼ਿਲਕਾ ਮੰਡੀ ’ਚ 1692 ਬਾਸਮਤੀ ਝੋਨੇ ਦੀ ਕਿਸਮ ਵਿਕੀ 4177 ਰੁਪਏ ’ਚ ਅਗਲੀ ਖ਼ਬਰ ਸੀਤੋ ਗੁੰਨ੍ਹੋਂ ਪੁੱਜੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ’, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।