02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ - ਕੁਲਵਰਨ ਸਿੰਘ, ਜੋਗਾ ਸਿੰਘ

ਘੁੰਮਣਾਂ, 1 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ਤੋਂ ਫਗਵਾੜਾ ਜਾਂਦੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇਸ ਨੂੰ ਬਣੀ ਨੂੰ ਲਗਪਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।

ਪ੍ਰਧਾਨ ਕੁਲਵਰਨ ਸਿੰਘ ਗਿੱਲ ਅਤੇ ਹੋਰ ਕਾਂਗਰਸੀ ਆਗੂ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ। ਤਸਵੀਰ : ਪੇ੍ਰਮੀ ਸੰਧਵਾਂ 02-08-2026
ਘੁੰਮਣਾਂ, 1 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ ਤੋਂ ਫਗਵਾੜਾ ਜਾਂਦੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇਸ ਨੂੰ ਬਣੀ ਨੂੰ ਲਗਪਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਪੰਜ ਛੇ ਕੁ ਕਿਲੋਮੀਟਰ ਸੜਕ ’ਚ ਕਾਫੀ ਡੂੰਘੇ- ਡੂੰਘੇ ਟੋਏ ਪਏ ਹੋਏ ਹਨ। ਫਗਵਾੜਾ ਨੂੰ ਕੰਮਾਂ ਕਾਰਾਂ ’ਤੇ ਜਾਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹੁੰਦੇ ਹਨ। ਇਥੇ ਕੁੱਝ ਏਰੀਆ ’ਤੇ ਮਿਲਟਰੀ ਫਾਰਮ ਹੈ। ਹੁਸਨ ਸਿੰਘ ਘੁੰਮਣ ਤੇ ਰੇਸ਼ਮ ਸਿੰਘ ਸਾਬਕਾ ਬਲਾਕ ਸੰਮਤੀ ਨੇ ਕਿਹਾ ਕਿ ਅਸੀਂ ਕਈ ਵਾਰੀ ਪ੍ਰਸ਼ਾਸਨ ਤੇ ਵਿਧਾਇਕਾਂ ਦੇ ਧਿਆਨ ’ਚ ਇਹ ਮਸਲਾ ਲਿਆ ਚੁੱਕੇ ਹਾਂ ਪਰ ਹੋ ਜਾਵੇਗਾ ਕਹਿ ਕਿ ਸਾਰ ਦਿੰਦੇ ਹਨ। ਇਥੇ ਨੇੜੇ ਬਹਿਰਾਮ ਕੋਲ ਟੋਲ ਪਲਾਜ਼ਾ ਵੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਟੋਲ ਬਚਾਉਣ ਲਈ ਇਸ ਸੜਕ ’ਤੇ ਲੰਘਣਾ ਸ਼ੁਰੂ ਕਰ ਦੇਣਾ ਹੈ ਪਰ ਮਾਮਲਾ ਸਮਝ ਨਹੀਂ ਆਉਂਦਾ ਇਹ ਕਾਫੀ ਚਿਰਾਂ ਤੋਂ ਸੜਕ ਦੀ ਮੰਗ ਲਟਕਦੀ ਆਉਂਦੀ ਹੈ। ਜੇਕਰ ਇਹ ਸੜਕ ਬਣ ਜਾਵੇ ਤਾਂ ਲੋਕਾਂ ਦੀ ਖੱਜਲ ਖੁਆਰੀ ਰੁੱਕ ਸਕਦੀ ਹੈ। ਰਾਹਗੀਰਾਂ ਨੂੰ ਕਈ ਪਿੰਡਾਂ ਵਿਚੋਂ ਘੁੰਮ ਕੇ ਫਗਵਾੜਾ ਜਾਣਾ ਪੈਂਦਾ ਹੈ। ਇਹ ਸੜਕ ਦਾ ਚਿਰਾਂ ਤੋਂ ਮਸਲਾ ਲਟਕਦਾ ਆ ਰਿਹਾ ਹੈ। ਮੰਗ ਕਰਤਾ ਸਰਪੰਚ ਪਰਮਜੀਤ ਕੌਰ ਮੁੰਨਾ, ਰਛਪਾਲ ਸਿੰਘ, ਸਰਬਜੀਤ ਸਿੰਘ ਸਾਬਕਾ ਇੰਸਪੈਕਟਰ, ਬੂਟਾ ਸਿੰਘ, ਬਿੱਟੂ ਬੰਗਾ, ਅਵਤਾਰ ਸਿੰਘ ਸਰਪੰਚ ਭਰੋਲੀ, ਬਲਵਿੰਦਰ ਸਿੰਘ ਮੁੰਨਾ, ਜਸਵੀਰ ਸਿੰਘ, ਤਰਸੇਮ ਲਾਲ, ਚੂਹੜ ਸਿੰਘ ਮੁੰਨਾ, ਸੁਖਵਿੰਦਰ ਸਿੰਘ, ਜਥੇ. ਸੁਰਜੀਤ ਸਿੰਘ ਮਾਂਗਟ, ਮਹਿੰਦਰਪਾਲ, ਹ ਰਪ੍ਰੀਤ ਘੁੰਮਣ ਨੇ ਸੜਕ ਬਣਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਅਹੁਦਿਆਂ ਦੀ ਫ਼ਸਲ ਪੱਕ ਗਈ, ਪਰ ਕੰਮ ਦਾ ਬੀਜ ਅਜੇ ਵੀ ਗਾਇਬ : ਗੁਰਨੇਕ ਸਿੰਘ ਸ਼ੇਰ ਅਗਲੀ ਖ਼ਬਰ ਗੁੱਜਰ ਵੈੱਲਫੇਅਲ ਗਰੁੱਪ ਬਲਾਚੌਰ/ਰੋਪੜ ਵੱਲੋਂ ਸਾਂਝੇ ਤੌਰ ’ਤੇ ਗਊਸ਼ਾਲਾ ਤੇ ਸਰਕਾਰੀ ਸਕੂਲ ਨੂੰ ਸੇਵਾਵਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।