ਅਹੁਦਿਆਂ ਦੀ ਫ਼ਸਲ ਪੱਕ ਗਈ, ਪਰ ਕੰਮ ਦਾ ਬੀਜ ਅਜੇ ਵੀ ਗਾਇਬ : ਗੁਰਨੇਕ ਸਿੰਘ ਸ਼ੇਰ
ਜਾਡਲਾ, 1 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੁੰਦੇ ਹੀ ਸਿਆਸੀ ਪਾਰਟੀਆਂ ਵਿੱਚ ਅਹੁਦਿਆਂ ਦੀ ਅਜਿਹੀ ਬਰਸਾਤ ਹੋ ਰਹੀ ਹੈ ਕਿ ਲੱਗਦਾ ਹੈ ਜਿਵੇਂ ਚੋਣਾਂ ਨਹੀਂ, ਸਨਮਾਨ ਸਮਾਰੋਹਾਂ ਦਾ ਮੌਸਮ ਆ ਗਿਆ ਹੋਵੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁਲਾਜ਼ਮ ਆਗੂ ਸੇਵਾ ਮੁਕਤ ਕਾਨੂੰਗੋ ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਕਈ-ਕਈ ਸਾਲਾਂ ਤੱਕ ਜਿਨ੍ਹਾਂ ਵਰਕਰਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ, ਅੱਜ ਉਹ ਅਚਾਨਕ ਜ਼ਿਲ੍ਹਾ, ਬਲਾਕ, ਹਲਕਾ, ਸਰਕਲ ਪ੍ਰਧਾਨ/ਚੇਅਰਮੈਨ, ਨਾ ਜਾਣੇ ਕਿਹੜੇ-ਕਿਹੜੇ ਅਹੁਦਿਆਂ ਨਾਲ ਨਿਵਾਜੇ ਜਾ ਰਹੇ ਹਨ।
ਗ
ਗੱਲਬਾਤ ਕਰਦੇ ਹੋਏ ਹੋਟਲ ਕੈਨਾਲ ਵਿਯੂ ਬਲਾਚੌਰ ਦੇ ਡਾਇਰੈਕਟਰ ਰਾਣਾ ਨਰਿੰਦਰ ਸਿੰਘ ਅਤੇ ਰਾਣਾ ਪੁਸ਼ਪਿੰਦਰ ਸਿੰਘ ਸੋਨੀ। ਤਸਵੀਰ : ਦੀਦਾਰ ਸਿੰਘ ਬਲਾਚੌਰੀਆ
ਗੁਰਨੇਕ ਸਿੰਘ ਸ਼ੇਰ
02-08-2026
ਜਾਡਲਾ, 1 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੁੰਦੇ ਹੀ ਸਿਆਸੀ ਪਾਰਟੀਆਂ ਵਿੱਚ ਅਹੁਦਿਆਂ ਦੀ ਅਜਿਹੀ ਬਰਸਾਤ ਹੋ ਰਹੀ ਹੈ ਕਿ ਲੱਗਦਾ ਹੈ ਜਿਵੇਂ ਚੋਣਾਂ ਨਹੀਂ, ਸਨਮਾਨ ਸਮਾਰੋਹਾਂ ਦਾ ਮੌਸਮ ਆ ਗਿਆ ਹੋਵੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁਲਾਜ਼ਮ ਆਗੂ ਸੇਵਾ ਮੁਕਤ ਕਾਨੂੰਗੋ ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਕਈ-ਕਈ ਸਾਲਾਂ ਤੱਕ ਜਿਨ੍ਹਾਂ ਵਰਕਰਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ, ਅੱਜ ਉਹ ਅਚਾਨਕ ਜ਼ਿਲ੍ਹਾ, ਬਲਾਕ, ਹਲਕਾ, ਸਰਕਲ ਪ੍ਰਧਾਨ/ਚੇਅਰਮੈਨ, ਨਾ ਜਾਣੇ ਕਿਹੜੇ-ਕਿਹੜੇ ਅਹੁਦਿਆਂ ਨਾਲ ਨਿਵਾਜੇ ਜਾ ਰਹੇ ਹਨ। ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਅਸਲ ਸਵਾਲ ਅੱਜ ਵੀ ਓਥੇ ਹੀ ਖੜ੍ਹਾ ਹੈ-ਇਨ੍ਹਾਂ ਅਹੁਦਿਆਂ ਦਾ ਕੰਮ ਕੀ ਹੈ? ਇਨ੍ਹਾਂ ਕੋਲ ਅਧਿਕਾਰ ਕੀ ਹਨ? ਜਵਾਬਦੇਹੀ ਕਿਸ ਗੱਲ ਦੀ ਹੈ? ਇਸ ਦਾ ਜਵਾਬ ਨਾ ਅਹੁਦੇਦਾਰ ਕੋਲ ਹੈ, ਨਾ ਅਹੁਦਾ ਦੇਣ ਵਾਲਿਆਂ ਕੋਲ। ਬਹੁਤੇ ਅਹੁਦੇ ਸਿਰਫ਼ ਸੋਸ਼ਲ ਮੀਡੀਆ ਦੀਆਂ ਪੋਸਟਾਂ, ਫੁੱਲਾਂ ਦੇ ਗੁਲਦਸਤਿਆਂ ਤੇ ਵਧਾਈਆਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ । ਹਕੀਕਤ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਨਾਰਾਜ਼ ਵਰਕਰਾਂ ਨੂੰ ਰਾਜ਼ੀ ਕਰਨ ਤੇ ਹਰ ਕਿਸੇ ਨੂੰ ‘ਕੁਝ ਨਾ ਕੁਝ’ ਦੇਣ ਦੀ ਹੋੜ ਲੱਗੀ ਹੋਈ ਹੈ। ਸੰਗਠਨ ਮਜ਼ਬੂਤ ਕਰਨ ਦੀ ਥਾਂ ਅਹੁਦਿਆਂ ਦੀ ਅਜਿਹੀ ਭੀੜ ਖੜ੍ਹੀ ਕੀਤੀ ਜਾ ਰਹੀ ਹੈ ਕਿ ਹੁਣ ਅਸਲੀ ਕਾਰਕੁਨ ਨਾਲੋਂ ਅਹੁਦੇਦਾਰ ਵੱਧ ਦਿਖਾਈ ਦਿੰਦੇ ਹਨ ਜਦੋਂ ਇੱਕ ਹੀ ਇਲਾਕੇ ਵਿੱਚ ਅਹੁਦੇਦਾਰਾਂ ਦੀ ਕਤਾਰ ਲੱਗ ਜਾਵੇ ਤਾਂ ਫਿਰ ਕੰਮ ਕੌਣ ਕਰੇਗਾ ਅਤੇ ਜਵਾਬਦੇਹ ਕੌਣ ਹੋਵੇਗਾ? ਸ਼ੇਰ ਨੇ ਕਿਹਾ ਕਿ ਇਹ ਸਾਰਾ ਦ੍ਰਿਸ਼ ਕਿਸੇ ਮਜ਼ਬੂਤ ਸੰਗਠਨ ਨਾਲੋਂ ਵੱਧ ‘ਨੰਬਰਦਾਰੀ ਦਾ ਛੱਜ’ ਜਾਪਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਇਹ ਛੱਜ ਬਾਂਸਾਂ ਦਾ ਨਹੀਂ, ਸਗੋਂ ਲੀਰਾਂ ਦਾ ਬਣਿਆ ਹੋਇਆ ਲੱਗਦਾ ਹੈ। ਜਦੋਂ ਪਹਿਲੀ ਸਿਆਸੀ ਹਨ੍ਹੇਰੀ ਚੱਲੇਗੀ ਤਾਂ ਪਤਾ ਲੱਗੇਗਾ ਕਿ ਕੌਣ ਸੰਗਠਨ ਦਾ ਥੰਮ੍ਹ ਹੈ ਅਤੇ ਕੌਣ ਸਿਰਫ਼ ਚੋਣਾਵੀ ਮੌਸਮ ਦਾ ਮੁਸਾਫ਼ਰ। ਮੁਲਾਜ਼ਮ ਆਗੂ ਨੇ ਕਿਹਾ ਕਿ ਜੇ ਪਾਰਟੀਆਂ ਸੱਚਮੁੱਚ ਸੰਗਠਨ ਮਜ਼ਬੂਤ ਕਰਨਾ ਚਾਹੁੰਦੀਆਂ ਹਨ ਤਾਂ ਅਹੁਦੇ ਵੰਡਣ ਤੋਂ ਪਹਿਲਾਂ ਉਨ੍ਹਾਂ ਦੀ ਭੂਮਿਕਾ, ਅਧਿਕਾਰ ਅਤੇ ਜਵਾਬਦੇਹੀ ਵੀ ਤੈਅ ਕਰਨ। ਨਹੀਂ ਤਾਂ ਇਹ ਅਹੁਦੇ ਚੋਣਾਂ ਤੱਕ ਤਾਂ ਚਮਕਣਗੇ, ਪਰ ਨਤੀਜਿਆਂ ਤੋਂ ਬਾਅਦ ਪੋਸਟਰਾਂ ਵਾਂਗ ਕੰਧਾਂ ਤੋਂ ਉਤਰਦੇ ਦੇਰ ਨਹੀਂ ਲੱਗੇਗੀ।