02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡੀ. ਟੀ. ਐਫ. ਬੰਗਾ ਵਲੋਂ ਬੀ.ਪੀ.ਈ.ਓ. ਜਗਦੀਪ ਜੌਹਲ ਖ਼ਿਲਾਫ਼ ਰੋਸ ਵਿਖਾਵਾ

ਬੰਗਾ, 1 ਅਗਸਤ (ਵਿ. ਪ੍ਰ.)

ਅਜੀਤ ਡੈਸਕ 02-08-2026
ਬੰਗਾ, 1 ਅਗਸਤ (ਵਿ.ਪ੍ਰ.) - ਡੀ. ਟੀ. ਐਫ. ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਵਲੋਂ ਸਾਥੀਆਂ ਸਮੇਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਦੀਪ ਸਿੰਘ ਜੌਹਲ ਦੀਆਂ ਮਨਮਾਨੀਆਂ ਦੇ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਔਜਲਾ ਨੇ ਕਿਹਾ ਕਿ ਇਸ ਅਫਸਰ ਦੀਆਂ ਆਪਹੁਦਰੀਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ ਪਰ ਜਿਨ੍ਹਾਂ ’ਤੇ ਬਿਲਕੁੱਲ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮੇਹਲੀ ਦੀ ਅਧਿਆਪਕਾ ਮਨਪ੍ਰੀਤ ਕੌਰ ਦੀ ਬਦਲੀ ਮਲੇਰਕੋਟਲਾ ਵਿਖੇ ਹੋ ਚੁੱਕੀ ਹੈ। ਅੱਜ ਬੀ.ਪੀ.ਈ.ਓ ਬੰਗਾ ਜਗਦੀਪ ਸਿੰਘ ਜੌਹਲ ਵਲੋਂ ਪੰਜਵੀਂ ਵਾਰ ਅਧਿਆਪਕਾ ਨੂੰ ਰਿਲੀਵ ਕਰਨ ਲਈ ਕਿਹਾ ਗਿਆ ਸੀ। ਉਹ ਸਵੇਰ ਤੋਂ ਹੀ ਮਲੇਰਕੋਟਲਾ ਤੋਂ ਇੱਥੇ ਬਹਿਰਾਮ ਵਿਖੇ ਆਏ ਸਨ। ਇਸ ਅਧਿਆਪਕਾ ਦਾ 6 ਮਹੀਨੇ ਦਾ ਬੱਚਾ ਹੈ ਜਿਸਨੂੰ ਛੱਡ ਕੇ ਉਸ ਨੂੰ ਵਾਰ-ਵਾਰ ਰਿਲੀਵ ਹੋਣ ਲਈ ਆਉਣਾ ਪੈਂਦਾ ਹੈ। ਕਦੀ ਇਹ ਅਫਸਰ ਇਸ ਅਧਿਆਪਕਾ ਨੂੰ ਕਹਿੰਦਾ ਹੈ ਕਿ ਮੇਰੇ ਤੋਂ ਦਫਤਰ ਤੋਂ ਬਾਹਰ ਰੋਡ ’ਤੇ ਕਿਸੇ ਜਗ੍ਹਾ ਸਾਈਨ ਕਰਵਾ ਲਏ ਜਾਣ। ਇਹ ਅਫਸਰ ਅੱਜ ਸਾਰਾ ਦਿਨ ਦਫਤਰ ਨਹੀਂ ਆਇਆ। ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨੀਤਾ ਸ਼ਰਮਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਵੀ ਕਿਹਾ ਕਿ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਬੀ.ਪੀ.ਈ.ਓ. ਦਫਤਰ ਕੰਮ ਕਰਦੀਆਂ ਤਿੰਨ ਲੜਕੀਆਂ ਵਲੋਂ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਹੈ ਕਿ ਅਸੀਂ ਇਸ ਅਫਸਰ ਦੇ ਹੁੰਦੇ ਸੇਫ ਨਹੀਂ ਹਾਂ। ਫਿਰ ਵੀ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ। ਡੀ.ਟੀ.ਐਫ ਪੰਜਾਬ ਵਲੋਂ ਇਸ ਅਫਸਰ ’ਤੇ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਜਥੇਬੰਦੀ ਡੀ.ਟੀ.ਐਫ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸ਼ੰਕਰ ਦਾਸ, ਦਫਤਰ ਅਕਾਊਂਟੈਂਟ ਰਵਿੰਦਰ ਕੌਰ, ਸ਼ਸ਼ੀ ਕਿਰਨ, ਨੀਲਮ ਰਾਣੀ, ਕੁਲਵਿੰਦਰ ਸਿੰਘ, ਮਨਪ੍ਰੀਤ ਕੌਰ, ਰਾਜ ਕੁਮਾਰ, ਉਂਕਾਰ ਸਿੰਘ, ਜਸਵੀਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕੁਲਥਮ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਪਿੰਡ ਜੀਓਵਾਲ ਬੱਛੂਆਂ ਵਿਖੇ ਗੁੱਗਾ ਜ਼ਾਹਰ ਪੀਰ ਦਰਬਾਰ ’ਚ ਹਾਲ ਦਾ ਨਿਰਮਾਣ ਸ਼ੁਰੂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਨੇ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।