ਮਾਤਾ ਸਵਰਨ ਕੌਰ ਨਮਿਤ ਅੰਤਿਮ ਅਰਦਾਸ ਹੋਈ
ਰੱਤੇਵਾਲ, 2 ਅਗਸਤ (ਅਸ਼ੋਕ ਕੁਮਾਰ ਲੀਲ) - ਪਿਛਲੇ ਦਿਨੀਂ ਨੇੜਲੇ ਪਿੰਡ ਮੋਹਣ ਮਾਜਰਾ ਦੇ ਉੱਘੇ ਨਾਮਵਰ ਪਰਿਵਾਰ ਹਰਜਿੰਦਰ ਪਾਲ ਭੂੰਬਲਾ, ਮਹਿੰਦਰ ਪਾਲ ਭੂੰਬਲਾ ਦੀ ਮਾਤਾ ਸਵਰਨ ਕੌਰ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ।
ਰੱਤੇਵਾਲ, 2 ਅਗਸਤ (ਅਸ਼ੋਕ ਕੁਮਾਰ ਲੀਲ) - ਪਿਛਲੇ ਦਿਨੀਂ ਨੇੜਲੇ ਪਿੰਡ ਮੋਹਣ ਮਾਜਰਾ ਦੇ ਉੱਘੇ ਨਾਮਵਰ ਪਰਿਵਾਰ ਹਰਜਿੰਦਰ ਪਾਲ ਭੂੰਬਲਾ, ਮਹਿੰਦਰ ਪਾਲ ਭੂੰਬਲਾ ਦੀ ਮਾਤਾ ਸਵਰਨ ਕੌਰ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ। ਇਸ ਮੌਕੇ ਗਿਆਨੀ ਰੌਸ਼ਨ ਸਿੰਘ ਰੁੜਕੀ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਰਿਸ਼ਤੇਦਾਰ, ਮਿੱਤਰਾਂ, ਦੋਸਤਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਪੰਚ ਸੁਰਜੀਤ ਕੋਹਲੀ, ਗੁਰਚਰਨ ਚੇਚੀ ਬਲਾਕ ਸੰਮਤੀ ਮੈਂਬਰ, ਅਮਰਜੀਤ ਸਰਪੰਚ ਪਾਪੜੀ ਮੋਹਾਲੀ, ਕਾਬਲ ਸਿੰਘ ਚੇਚੀ ਸਾਬਕਾ ਸਰਪੰਚ, ਮੋਹਣ ਲਾਲ ਖੇਪੜ ਨੇ ਮਾਤਾ ਸਵਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਨੇ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਗਿਆਨੀ ਮੋਹਣ ਸਿੰਘ, ਸੁਖਦੇਵ ਭਾਟੀਆ ਥਾਨਵਾਲਾ, ਵਿੱਕੀ ਭਾਟੀਆ, ਜਸਵੀਰ ਭਾਟੀਆ, ਪਰੇਮ ਸਰਪੰਚ ਥਾਨਵਾਲਾ, ਰਾਮ ਸਰੂਪ ਭਾਟੀਆ, ਹੰਸ ਰਾਜ ਬਸੀ ਗੁਜਰਾਂ, ਕਰਮ ਚੰਦ ਬਸੀ ਗੁਜਰਾਂ, ਸਰਵਣ ਸਿੰਘ ਸਰਪੰਚ ਮੋਹਰਾਂ, ਨਰਿੰਦਰ ਠੇਕੇਦਾਰ ਬੂਥਗੜ੍ਹ, ਪ੍ਰੇਮ ਸਰਪੰਚ ਥਾਨਵਾਲਾ, ਠੇਕੇਦਾਰ ਗੁਰਪਾਲ ਕਾਹਨੇਵਾਲ ਠੇਕੇਦਾਰ ਚਰਨਜੀਤ, ਅਮਰਜੀਤ ਸਿੰਘ ਸਰਪੰਚ ਪਾਪੜੀ ਮੋਹਾਲੀ, ਦਵਿੰਦਰ ਸਿੰਘ ਸਰਪੰਚ ਨਡਿਆਲੀ, ਨੰਬਰਦਾਰ ਜੇ. ਕੇ. ਬਾਲੇਵਾਲ, ਸਾਬਕਾ ਸਰਪੰਚ ਸੁਰਜੀਤ ਕੋਹਲੀ, ਮਦਨ ਲਾਲ ਵਿਪਾਰੀ ਚਾਹਲਾਂ, ਇੰਦਰਜੀਤ ਵਿਪਾਰੀ, ਸ਼ਾਮ ਲਾਲ ਵਿਪਾਰੀ, ਨਰਿੰਦਰ ਵਿਪਾਰੀ ਚਾਹਲਾਂ , ਮਹਾਂਵੀਰ ਵਿਪਾਰੀ, ਨੰਬਰਦਾਰ ਅਵਤਾਰ ਸਿੰਘ ਕਟਾਰੀਆਂ, ਜਰਨੈਲ ਸਿੰਘ ਕਟਾਰੀਆਂ ਏ.ਐੱਸ.ਆਈ, ਦੌਲਤ ਰਾਮ ਠੇਕੇਦਾਰ, ਰਾਜ ਕੁਮਾਰ ਬਾਗੜੀ ਇੰਸਪੈਕਟਰ ਪੰਜਾਬ ਪੁਲਿਸ, ਪਾਲ ਬਾਗੜੀ ਚੰਡੀਗੜ੍ਹ, ਬਿੰਦਰ ਬਾਗੜੀ ਚੰਡੀਗੜ੍ਹ, ਦੌਲਤ ਰਾਮ ਠੇਕੇਦਾਰ, ਸੁਖਦੇਵ ਸਿੰਘ ਪਨੇਸਰ ਕਾਠਗੜ੍ਹ, ਵਿਜੇ ਕੁਮਾਰ ਵਿਪਾਰੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ। ਅਖੀਰ ਵਿੱਚ ਸਰਪੰਚ ਗੁਰਸਕਤੀ ਬਾਗੜੀ ਨੇ ਸ਼ੋਕ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਰਿਸ਼ਤੇਦਾਰ, ਮਿੱਤਰਾਂ, ਸੱਜਣਾਂ ਦਾ ਧੰਨਵਾਦ ਕੀਤਾ।