03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਦਰਸ਼ ਸਕੂਲ ਜੰਡਿਆਲਾ ਦੇ ਅਧਿਆਪਕਾਂ ਦਾ ਧਰਨਾ ਜਾਰੀ

ਬੰਗਾ, 2 ਅਗਸਤ (ਧਰਮਵੀਰ ਪਾਲ) - ਆਦਰਸ਼ ਸਕੂਲ ਜੰਡਿਆਲਾ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ ਅਜੇ ਵੀ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਸੰਗਰੂਰ ਤੋਂ ਆਏ ਯੂਨੀਅਨ ਦੇ ਪੰਜਾਬ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਸਕੂਲਾਂ ਨੂੰ ਆਪਣਾ ਤਾਂ ਸਮਝਿਆਂ ਪਰ ਇਹਨਾਂ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀ ਤਾ।

ਆਦਰਸ਼ ਸਕੂਲ ਜੰਡਿਆਲਾ ਦੇ ਅਧਿਆਪਕ ਧਰਨਾ ਦੇਣ ਸਮੇਂ। 03-08-2026
ਬੰਗਾ, 2 ਅਗਸਤ (ਧਰਮਵੀਰ ਪਾਲ) - ਆਦਰਸ਼ ਸਕੂਲ ਜੰਡਿਆਲਾ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ ਅਜੇ ਵੀ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਸੰਗਰੂਰ ਤੋਂ ਆਏ ਯੂਨੀਅਨ ਦੇ ਪੰਜਾਬ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਸਕੂਲਾਂ ਨੂੰ ਆਪਣਾ ਤਾਂ ਸਮਝਿਆਂ ਪਰ ਇਹਨਾਂ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀ ਤਾ। ਦੱਸਣਯੋਗ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨਾ-ਮਾਤਰ ਹਨ। ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਮਾਤਰ 10,000 ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹ ਧਰਨਾ ਪਹਿਲਾਂ ਸਕੂਲ ਵਿੱਚ ਲਗਾਇਆ ਸੀ ਪਰ ਹੁਣ ਇਹ ਸੜਕਾਂ ’ਤੇ ਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਧਰਨਾ ਸਾਰੀਆਂ ਯੂਨੀਅਨਾਂ ਨੂੰ ਨਾਲ ਲੈ ਕੇ ਡੀ.ਸੀ. ਦਫਤਰ ਦੇ ਅੱਗੇ ਵੀ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਹਰਾ ਪੈਨ ਸਾਡੀਆਂ ਫਾਈਲਾਂ ’ਤੇ ਆ ਕੇ ਰੁਕ ਜਾਂਦਾ ਹੈ। ਉਹਨਾਂ ਕਿਹਾ ਕਿ 30 ਤੋਂ 35 ਮੀਟਿੰਗਾਂ ਵੱਖ-ਵੱਖ ਮੰਤਰੀਆਂ ਤੇ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਜਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ। ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ‘ਆਪ’ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਜਲਦ ਹੀ ਅਧਿਆਪਕਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਪਿੰਡ ਤੋਂ ਸੁਖਵਿੰਦਰ ਸਿੰਘ ਸਰਪੰਚ ਜੰਡਿਆਲਾ, ਪੰਚ ਅਵਤਾਰ ਮਾਹੀ, ਪੰਚ ਧਰਮਵੀਰ ਮਾਹੀ, ਜਸਵਿੰਦਰ ਸਿੰਘ ਮਹਿਮੀ ਸਕੂਲ ਮੈਨੇਜਮੈਂਟ ਕਮੇਟੀ, ਸੋਮ ਨਾਥ ਪ੍ਰਧਾਨ ਅਧਿਆਪਕ ਮਾਪੇ ਯੂਨੀਅਨ, ਨਰੇਸ਼ ਕੁਮਾਰ ਵਾਈਸ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ, ਬਲਵੀਰ ਸਿੰਘ, ਬਗੀਚਾ ਰਾਮ ਲਾਦੀਆਂ ਸੈਕਟਰੀ ਕਾਂਗਰਸ ਪਾਰਟੀ, ਸਾਬਕਾ ਸਰਪੰਚ ਬਲਵੀਰ ਸਿੰਘ ਲਾਦੀਆਂ ਪ੍ਰਧਾਨ ਟਾਈਗਰ ਫੋਰਸ ਬੰਗਾ, ਬਲਜੀਤ ਕੂਨਰ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਜੰਡਿਆਲਾ, ਬਾਲ ਕ੍ਰਿਸ਼ਨ, ਹਰਨੇਕ ਸਿੰਘ ਬੈਂਸ, ਆਦਰਸ਼ ਸਕੂਲ ਜੰਡਿਆਲਾ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਿਛਲੀ ਖ਼ਬਰ ਬਸਪਾ ਆਗੂ ਤੇ ਪ੍ਰਸਿੱਧ ਟੇਲਰ ਮਾਸਟਰ ਸਤਨਾਮ ਚਾਹਲ ਦੀ ਅੰਤਿਮ ਅਰਦਾਸ ’ਚ ਪੁੱਜੀਆਂ ਪ੍ਰਮੁੱਖ ਹਸਤੀਆਂ ਅਗਲੀ ਖ਼ਬਰ ਮਾਤਾ ਸਵਰਨ ਕੌਰ ਨਮਿਤ ਅੰਤਿਮ ਅਰਦਾਸ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।