ਜਨਮ ਦਿਨ ਮੌਕੇ ਬੂਟਾ ਲਗਾ ਕੇ ਪੱਤਰਕਾਰਾਂ ਨੇ ਦਿੱਤਾ ਏਕਤਾ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ
ਬੰਗਾ, 7 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਅਤੇ ਪੱਤਰਕਾਰਾਂ ਦੀ ਏਕਤਾ ਦਾ ਸੁਨੇਹਾ ਦਿੱਤਾ। ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਸਕੱਤਰ ਧਰਮਵੀਰ ਪਾਲ ਆਪਣੇ ਜਨਮ ਦਿਨ ਮੌਕੇ ਬੂਟਾ ਲਗਾਉਂਦੇ ਹੋਏ ਨਾਲ ਹੋਰ ਅਹੁਦੇਦਾਰ ਅਤੇ ਮੈਂਬਰਾਨ। ਤਸਵੀਰ : ਕਰਮ ਲਧਾਣਾ
08-08-2026