09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੀ. ਐਚ. ਸੀ. ਸੜੋਆ ਵਿਖੇ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ

ਸੜੋਆ, 8 ਅਗਸਤ (ਹਰਮੇਲ ਸਹੂੰਗੜਾ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਪੀ. ਐੱਚ.

ਅਜੀਤ ਡੈਸਕ 09-08-2026
ਸੜੋਆ, 8 ਅਗਸਤ (ਹਰਮੇਲ ਸਹੂੰਗੜਾ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਪੀ. ਐੱਚ. ਸੀ ਸੜੋਆ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਸੜੋਆ ਵਿਖੇ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ ਜਿਸ ਵਿੱਚ ਡਾਕਟਰ ਮੇਘਾ ਕਤਿਆਲ ਨੇ ਹੈਪੇਟਾਈਟਸ ਦੀ ਬਿਮਾਰੀ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿਮਾਰੀ ਜਿਗਰ ਦੀ ਬਿਮਾਰੀ ਹੈ ਇਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਅੱਖਾਂ ਤੇ ਚਮੜੀ ਦਾ ਪੀਲਾ ਹੋਣਾ, ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਉਲਟੀਆਂ ਆਉਣਾ, ਪੇਟ ਵਿੱਚ ਦਰਦ ਹੋਣਾ, ਪਿਸ਼ਾਬ ਦਾ ਰੰਗ ਗੂੜਾ ਹੋਣਾ ਆਦਿ ਹੋ ਸਕਦੇ ਹਨ। ਜੇਕਰ ਕਿਸੇ ਨੂੰ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਾਉਣੀ ਚਾਹੀਦੀ ਹੈ। ਇਸ ਮੌਕੇ ਡਾਕਟਰ ਭੁਪਿੰਦਰ ਸਿੰਘ, ਹੈਲਥ ਇੰਸਪੈਕਟਰ ਆਦਰਸ਼ ਕੁਮਾਰ, ਰਾਮ ਕੁਮਾਰ, ਸ਼ਿਵ ਕੁਮਾਰ, ਚਰਨਜੀਤ ਸਿੰਘ, ਫਾਰਮਾਸਿਸਟ ਹਰਸਿਮਰਨ ਸਿੰਘ , ਕੁਲਦੀਪ ਕੁਮਾਰ, ਹਰਪਾਲ ਸਿੰਘ, ਸੁਨੀਲ ਕੁਮਾਰ ਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬਕਾਪੁਰ ਵਿਖੇ ਨਵੇਂ ਰਾਸ਼ਨ ਕਾਰਡ ਵੰਡੇ ਅਗਲੀ ਖ਼ਬਰ ਪਹਿਲਵਾਨ ਲਿਵਜੋਤ ਸਿੰਘ ਨਕਦ ਰਾਸ਼ੀ, ਤਗਮੇ ਤੇ ਟ੍ਰਾਫੀ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।