10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਦੇ ਦੂਜੇ ਸ਼ੋਅ ਰੂਮ ਦਾ ਫਗਵਾੜਾ ਵਿਖੇ ਹੋਇਆ ਉਦਘਾਟਨ

ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਐਚ. ਆਰ.

ਅਜੀਤ ਡੈਸਕ 10-08-2026
ਬੰਗਾ, 9 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਐਚ. ਆਰ. ਇਲੈਕਟ੍ਰਾਨਿਕਸ ਪਲਾਜਾ ਗੜ੍ਹਸ਼ੰਕਰ ਰੋਡ ਬੰਗਾ ਦੇ ਪ੍ਰਬੰਧਕਾਂ ਵਲੋਂ ਆਪਣੇ ਕਾਰੋਬਾਰ ਦੇ ਵਿਸਥਾਰ ਹਿੱਤ ਇੱਕ ਹੋਰ ਸ਼ੁਭ ਕਦਮ ਪੁੱਟਦਿਆਂ ਵਾਲੀਆ ਟਾਵਰ ਨੇੜੇ ਬਸ ਅੱਡਾ ਫਗਵਾੜਾ ਵਿਖੇ ਆਪਣੇ ਦੂਜੇ ਸ਼ੋਅ ਰੂਮ ਦਾ ਸ਼ੁਭ ਉਦਘਾਟਨ ਕੀਤਾ ਹੈ। ਅਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਾਬਾ ਹਰਮਿੰਦਰ ਸਿੰਘ ਝੰਡਾ ਜੀ ਖਟਕੜ ਕਲਾਂ ਵਾਲੇ ਪੁੱਜੇ। ਇਸੇ ਤਰ੍ਹਾਂ ਪਲਾਜੇ ਦੇ ਮੈਨੇਜਿੰਗ ਡਾਇਰੈਕਟਰ ਸ. ਹਰਜਿੰਦਰ ਸਿੰਘ ਲਧਾਣਾ ਉੱਚਾ, ਸਹਾਇਕ ਮੈਨੇਜਿੰਗ ਡਾਇਰੈਕਟਰ ਸ. ਬਲਜੋਤ ਸਿੰਘ ਲਧਾਣਾ ਉੱਚਾ ਵਾਲੇ, ਮੈਨੇਜਿੰਗ ਪਾਰਟਨਰ ਸ. ਗੁਰਚਰਨ ਸਿੰਘ ਕਾਹਮਾ, ਅਮਿਤ ਮਹਿਤਾ ਸਕਾਈ ਐਂਟਰਪ੍ਰਾਇਜਿਜ਼ ਜਿਨ੍ਹਾਂ ਵਲੋਂ ਇਸ ਅਸਥਾਨ ’ਤੇ ਕਾਰੋਬਾਰ ਚਲਾਇਆ ਜਾ ਰਿਹਾ ਸੀ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹਾਜ਼ਰ ਸ਼ਖਸੀਅਤਾਂ ਵਿੱਚ ਵਾਲੀਆ ਟਾਵਰ ਵਾਲੇ ਸ. ਵਾਲੀਆ, ਸੁਖਜਿੰਦਰ ਸਿੰਘ ਜਨਰਲ ਮੈਨੇਜਰ ਐਚ. ਆਰ ਗਰੁੱਪ ਸਮੇਤ ਪਰਿਵਾਰਕ ਮੈਂਬਰਾਨ ਅਤੇ ਹੋਰ ਨਾਮੀ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ. ਡੀ. ਹਰਜਿੰਦਰ ਸਿੰਘ ਅਤੇ ਸਹਾਇਕ ਐਮ. ਡੀ. ਬਲਜੋਤ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਖੇ ਖੁੱਲ੍ਹਿਆ ਇਹ ਨਵਾਂ ਇਲੈਕਟ੍ਰਾਨਿਕ ਪਲਾਜਾ ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਗਾਹਕਾਂ ਲਈ ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਣਾਂ ਦੀ ਵਿਸ਼ਾਲ ਰੇਂਜ ਇੱਕੋ ਛੱਤ ਹੇਠ ਉਪਲਬਧ ਹੈ। ਗਾਹਕਾਂ ਨੂੰ ਵਧੀਆ ਚੋਣ, ਸੁਖਾਵਾਂ ਖ੍ਰੀਦਦਾਰੀ ਅਨੁਭਵ ਤੇ ਸ਼ਾਨਦਾਰ ਵਿੱਕਰੀ ਤੋਂ ਪਹਿਲਾਂ ਅਤੇ ਬਾਅਦ ਵੀ ਸੇਵਾ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਫਗਵਾੜਾ ਵਿਖੇ ਖੋਲ੍ਹਿਆ ਗਿਆ ਇਹ ਸ਼ੋਅ ਰੂਮ ਐਚ. ਆਰ ਇਲੈਕਟ੍ਰਾਨਿਕਸ ਦਾ ਇਹ ਦੂਜਾ ਸਟੋਰ ਹੈ। ਇਸ ਦਾ ਮੁੱਖ ਸ਼ੋਅਰੂਮ ਬੰਗਾ ਦੇ ਗੜ੍ਹਸ਼ੰਕਰ ਰੋਡ ’ਤੇ ਸਥਿੱਤ ਹੈ, ਜੋ ਅੱਜ ਜ਼ਿਲ੍ਹਾ ਐਸ. ਬੀ. ਐਸ. ਨਗਰ (ਨਵਾਂਸ਼ਹਿਰ) ਦਾ ਸਭ ਤੋਂ ਵਿਸ਼ਾਲ ਇਲੈਕਟ੍ਰਾਨਿਕਸ ਪਲਾਜਾ ਵਲੋਂ ਫਗਵਾੜਾ ’ਚ ਆਪਣੀਆਂ ਸੇਵਾਵਾਂ ਨੂੰ ਵਿਸਥਾਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਖੰਡ ਮਿੱਲ੍ਹ ਨਵਾਂਸ਼ਹਿਰ ਦੇ ਬੋਰਡ ਆਫ ਡਾਇਰੈਕਟਰ ਮੀਟਿੰਗ ਉਪਰੰਤ ਗੱਲਬਾਤ ਸਮੇਂ। ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ... ਅਗਲੀ ਖ਼ਬਰ ਬੰਗਾ ਤੋਂ ਵਾਇਆ ਲਧਾਣਾ ਝਿੱਕਾ-ਲਧਾਣਾ ਉੱਚਾ ਆਦਿ ਪਿੰਡਾਂ ਤੋਂ ਹੋ ਕੇ ਸੈਲੇ ਜਾਂਦੀ ਸੜਕ ਟੁੱਟ ਕੇ ਹੋਈ ਖਸਤਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।